ਅਗਰਤਲਾ ਹੋ ਸਕਦੈ ਅਗਲੇ ਸਾਲ ਕੇ. ਕੇ. ਆਰ. ਦਾ ਨਵਾਂ ਘਰੇਲੂ ਮੈਦਾਨ

Saturday, Nov 02, 2024 - 03:38 PM (IST)

ਅਗਰਤਲਾ ਹੋ ਸਕਦੈ ਅਗਲੇ ਸਾਲ ਕੇ. ਕੇ. ਆਰ. ਦਾ ਨਵਾਂ ਘਰੇਲੂ ਮੈਦਾਨ

ਅਗਰਤਲਾ, (ਭਾਸ਼ਾ)- ਤ੍ਰਿਪੁਰਾ ਦੇ ਨਰਸਿੰਘਗੜ੍ਹ ਵਿਚ ਨਿਰਮਾਣਧੀਨ ਕੌਮਾਂਤਰੀ ਕ੍ਰਿਕਟ ਸਟੇਡੀਅਮ 2025 ਆਈ. ਪੀ. ਐੱਲ. ਸੈਸ਼ਨ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦਾ ਦੂਜਾ ਘਰੇਲੂ ਮੈਦਾਨ ਹੋ ਸਕਦਾ ਹੈ ਕਿਉਂਕਿ ਕੋਲਕਾਤਾ ਦੇ ਈਡਨ ਗਾਰਡਨ ਵਿਚ ਵੱਡੇ ਪੱਧਰ ’ਤੇ ਨਵੀਨੀਕਰਣ ਦਾ ਕੰਮ ਸ਼ੁਰੂ ਹੋਣ ਵਾਲਾ ਹੈ।

ਨਰਸਿੰਘਗੜ੍ਹ ਸਟੇਡੀਅਮ ਦਾ ਨਿਰਮਾਣ 2017 ਵਿਚ ਸ਼ੁਰੂ ਹੋਇਆ ਸੀ, ਜਿਸਦੀ ਲਾਗਤ 185 ਕਰੋੜ ਰੁਪਏ ਹੈ ਪਰ ਅਜੇ ਤੱਕ ਸਟੇਡੀਅਮ ਤਿਆਰ ਨਹੀਂ ਹੋ ਸਕਿਆ ਹੈ। ਤ੍ਰਿਪੁਰਾ ਕ੍ਰਿਕਟ ਸੰਘ ਦੇ ਸਕੱਤਰ ਸੁਬ੍ਰਤ ਡੇ ਨੇ ਕਿਹਾ,‘‘ਆਈ. ਪੀ. ਐੱਲ. ਮੁਖੀ ਅਰੁਣ ਕੁਮਾਰ ਧੂਮਲ ਨੇ ਹਾਲ ਹੀ ਵਿਚ ਸਟੇਡੀਅਮ ਦਾ ਦੌਰਾ ਕੀਤਾ ਹੈ। ਉਸ ਨੇ ਕਿਹਾ ਕਿ ਜੇਕਰ ਫਰਵਰੀ ਤੱਕ ਸਟੇਡੀਅਮ ਤਿਆਰ ਹੋ ਜਾਂਦਾ ਹੈ ਤਾਂ ਇਹ ਕੇ. ਕੇ. ਅਾਰ. ਦਾ ਦੂਜਾ ਘਰੇਲੂ ਮੈਦਾਨ ਹੋ ਸਕਦਾ ਹੈ।’’ਉਸ ਨੇ ਕਿਹਾ, ‘‘ਸਾਡੇ ਕੋਲ ਆਈ. ਪੀ. ਐੱਲ. ਮੈਚਾਂ ਦੀ ਮੇਜ਼ਬਾਨੀ ਦਾ ਸੁਨਹਿਰੀ ਮੌਕਾ ਹੈ, ਲਿਹਾਜ਼ਾ ਅਸੀਂ ਮਸ਼ਹੂਰ ਕੰਸਟ੍ਰਕਸ਼ਨ ਏਜੰਸੀ ਨੂੰ ਕੰਮ ਫਰਵਰੀ 2025 ਤੱਕ ਪੂਰਾ ਕਰਨ ਲਈ ਕਿਹਾ ਹੈ।’’


author

Tarsem Singh

Content Editor

Related News