ਦੱਖਣੀ ਅਫ਼ਰੀਕਾ ਖ਼ਿਲਾਫ਼ ਵਿਰਾਟ ਕੋਹਲੀ ਤੋੜ ਸਕਦੇ ਹਨ ਸਚਿਨ ਤੇ ਗਾਂਗੁਲੀ ਦੇ ਇਹ ਵੱਡੇ ਰਿਕਾਰਡ
Tuesday, Jan 18, 2022 - 05:08 PM (IST)
ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ 3 ਮੈਚਾਂ ਦੀ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ 19 ਜਨਵਰੀ ਤੋਂ ਖੇਡਿਆ ਜਾਵੇਗਾ। ਇਸ ਸੀਰੀਜ਼ 'ਚ ਪਹਿਲੀ ਵਾਰ ਕੇ. ਐੱਲ. ਰਾਹੁਲ ਭਾਰਤੀ ਟੀਮ ਦੀ ਕਪਤਾਨੀ ਕਰਦੇ ਦਿਖਾਈ ਦੇਣਗੇ। ਇਸ ਸੀਰੀਜ਼ 'ਚ ਸਾਬਕਾ ਕਪਤਾਨ ਵਿਰਾਟ ਕੋਹਲੀ 'ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ ਕਿਉਂਕਿ ਵਿਰਾਟ ਕੋਹਲੀ ਪਹਿਲੀ ਵਾਰ ਤਿੰਨੋ ਫਾਰਮੈਟ ਦੀ ਕਪਤਾਨੀ ਛੱਡਣ ਦੇ ਬਾਅਦ ਖੇਡਣ ਜਾ ਰਹੇ ਹਨ। ਇਸ ਸੀਰੀਜ਼ 'ਚ ਪ੍ਰਸ਼ੰਸਕਾਂ ਨੂੰ ਵਿਰਾਟ ਕੋਹਲੀ ਦੇ ਬੱਲੇ ਤੋਂ ਵੱਡੀਆਂ ਪਾਰੀਆਂ ਦੀ ਉਮੀਦ ਹੋਵੇਗੀ।
ਇਹ ਵੀ ਪੜ੍ਹੋ : 'ਉਡਣਾ ਸਿੱਖ' ਦੀ ਯਾਦ ਹੋਵੇਗੀ ਤਾਜ਼ਾ, ਡਿਜੀਟਲ ਅਜਾਇਬਘਰ 'ਚ ਦਿਖੇਗੀ ਮਿਲਖਾ ਸਿੰਘ ਦੇ ਜੀਵਨ ਦੀ ਝਲਕ
ਦੱਖਣੀ ਅਫਰੀਕਾ ਦੇ ਖ਼ਿਲਾਫ਼ 3 ਮੈਚਾਂ ਦੀ ਵਨ-ਡੇ ਸੀਰੀਜ਼ 'ਚ ਵਿਰਾਟ ਕੋਹਲੀ ਦੀਆਂ ਨਜ਼ਰਾਂ ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਰਿਕਾਰਡ 'ਤੇ ਹੋਣਗੀਆਂ। ਸਚਿਨ ਵਿਦੇਸ਼ੀ ਧਰਤੀ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਸਚਿਨ ਨੇ ਵਿਦੇਸ਼ੀ ਜ਼ਮੀਨ 'ਤੇ ਭਾਰਤ ਲਈ ਸਭ ਤੋਂ ਜ਼ਿਆਦਾ 5065 ਦੌੜਾਂ ਬਣਾਈਆਂ ਹਨ। ਜਦਕਿ ਵਿਰਾਟ ਕੋਹਲੀ ਦੇ ਵਿਦੇਸ਼ੀ ਧਰਤੀ 'ਤੇ 5057 ਦੌੜਾਂ ਹਨ ਤੇ ਉਹ ਇਸ ਸੂਚੀ 'ਚ ਦੂਜੇ ਸਥਾਨ 'ਤੇ ਹਨ। ਉਮੀਦ ਹੈ ਕਿ ਉਹ ਇਸ ਸੀਰੀਜ਼ 'ਚ ਸਚਿਨ ਦਾ ਇਹ ਵੱਡਾ ਰਿਕਾਰਡ ਤੋੜ ਕੇ ਆਪਣੇ ਨਾਂ ਕਰ ਸਕਣਗੇ।
ਵਿਦੇਸ਼ੀ ਧਰਤੀ 'ਤੇ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
5065 - ਸਚਿਨ
5057 - ਵਿਰਾਟ
4520 - ਧੋਨੀ
3998 - ਦ੍ਰਾਵਿੜ
3468 - ਗਾਂਗੁਲੀ
ਇਹ ਵੀ ਪੜ੍ਹੋ : ਆਸਟਰੇਲੀਆ ਓਪਨ : ਮੇਦਵੇਦੇਵ ਅਗਲੇ ਦੌਰ 'ਚ ਪੁੱਜੇ, ਫਰਨਾਂਡਿਜ਼ ਬਾਹਰ
ਇੰਨਾ ਹੀ ਨਹੀਂ ਜੇਕਰ ਵਿਰਾਟ ਕੋਹਲੀ ਵਨ-ਡੇ ਸੀਰੀਜ਼ 'ਚ ਦੱਖਣੀ ਅਫਰੀਕਾ ਖ਼ਿਲਾਫ਼ 2 ਸੈਂਕੜੇ ਲਗਾ ਲੈਂਦੇ ਹਨ ਤਾਂ ਉਹ ਸੌਰਵ ਗਾਂਗੁਲੀ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ। ਵਿਰਾਟ ਕੋਹਲੀ ਦੇ ਨਾਂ ਦੱਖਣੀ ਅਫ਼ਰੀਕਾ 'ਚ 3 ਸੈਂਕੜੇ ਹਨ ਜਦਕਿ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਨਾਂ 5 ਸੈਂਕੜੇ ਹਨ। ਇਸ ਤੋਂ ਬਾਅਦ ਸਚਿਨ ਦਾ ਨਾਂ ਆਉਂਦਾ ਹੈ। ਸਚਿਨ ਨੇ ਦੱਖਣੀ ਅਫ਼ਰੀਕਾ ਦੀ ਧਰਤੀ 'ਤੇ 4 ਸੈਂਕੜੇ ਲਾਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।