ਜਿੱਤ ਤੋਂ ਬਾਅਦ ਕੋਹਲੀ ਦੀ ਦਹਾੜ, ਅਸੀਂ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਾਂ

10/22/2019 1:53:47 PM

ਜਲੰਧਰ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਨੇ ਦੱਖਣੀ ਅਫਰੀਕਾ ਖਿਲਾਫ ਮੰਗਲਵਾਰ ਨੂੰ ਮਿਲੀ ਜਬਰਦਸਤ ਕਲੀਨ ਸਵੀਪ ਜਿੱਤ ਤੋਂ ਬਾਅਦ ਕਿਹਾ ਕਿ ਸਾਰੇ ਖਿਡਾਰੀ ਇਮਾਨਦਾਰੀ ਅਤੇ ਜੋਸ਼ ਨਾਲ ਭਰੇ ਜਜ਼ਬੇ ਨਾਲ ਖੇਡ ਰਹੇ ਹਨ, ਜਿਸ ਦੀ ਬਦੌਲਤ ਟੀਮ ਨੂੰ ਇਸ ਤਰ੍ਹਾਂ ਦੇ ਨਤੀਜੇ ਮਿਲ ਰਹੇ ਹਨ। ਭਾਰਤ ਨੇ ਦੱਖਣੀ ਅਫਰੀਕਾ ਨੂੰ ਤੀਜੇ ਟੈਸਟ ਦੇ ਚੌਥੇ ਦਿਨ ਪਾਰੀ ਅਤੇ 202 ਦੌੜਾਂ ਨਾਲ ਹਰਾਇਆ। ਇਸ ਤੋਂ ਪਿਛਲੇ ਪੁਣੇ ਟੈਸਟ ਵਿਚ ਵੀ ਭਾਰਤ ਨੇ ਵਿਰੋਧੀ ਟੀਮ ਨੂੰ ਪਾਰੀ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਮੇਜ਼ਬਾਨ ਟੀਮ ਨੇ ਘਰੇਲੂ ਮੈਦਾਨ 'ਤੇ 3 ਟੈਸਟਾਂ ਦੀ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤਾ।

PunjabKesari

ਵਿਰਾਟ ਨੇ ਜਿੱਤ ਤੋਂ ਬਾਅਦ ਕਿਹਾ, ''ਸਾਡਾ ਜਜ਼ਬਾ ਸ਼ੁਰੂਆਤ ਤੋਂ ਹੀ ਇਮਾਨਦਾਰੀ ਭਰਿਆ ਰਿਹਾ ਹੈ ਅਤੇ ਇਸ ਲਈ ਸਾਨੂੰ ਇਸ ਤਰ੍ਹਾਂ ਦੇ ਨਤੀਜੇ ਮਿਲ ਰਹੇ ਹਨ। ਅਸੀਂ ਜਦੋਂ ਤਕ ਇਸ ਦਿਸ਼ਾ ਵਿਚ ਖੇਡਦੇ ਰਹਾਂਗੇ ਸਾਨੂੰ ਇਸ ਤਰ੍ਹਾਂ ਦੇ ਨਤੀਜੇ ਮਿਲਦੇ ਰਹਿਣਗੇ। ਅਸੀਂ ਟੈਸਟ ਵਿਚ ਦੁਨੀਆ ਦਾ ਸਰਵਸ੍ਰੇਸ਼ਠ ਟੀਮ ਬਣਨਾ ਚਾਹੁੰਦੇ ਹਾਂ ਅਤੇ ਜਦੋਂ ਤਕ ਅਸੀਂ ਮੁਕਾਬਲੇਬਾਜ਼ੀ ਕਰਦੇ ਰਹਾਂਗੇ ਹਾਲਾਤ ਅਤੇ ਨਤੀਜੇ ਸਾਡੇ ਹੱਕ ਵਿਚ ਬਣੇ ਰਹਿਣਗੇ।''

PunjabKesari

ਭਾਰਤੀ ਕਪਤਾਨ ਨੇ ਇਸ ਜਿੱਤ 'ਤੇ ਖੁਸ਼ੀ ਜਤਾਈ ਕਿ ਮੈਦਾਨ 'ਤੇ ਹਾਲਾਤ ਸਾਡੇ ਮੁਤਾਬਕ ਨਾ ਹੋਣ ਦੇ ਬਾਵਜੂਦ ਖਿਡਾਰੀਆਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਉਸ ਨੇ ਕਿਹਾ, ''ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ। ਅਸੀਂ ਅਜਿਹੀ ਪਿੱਚ 'ਤੇ ਖੇਡ ਦਿਖਾਇਆ ਜਿੱਥੇ ਕਰਨ ਲਈ ਬਹੁਤ ਕੁਝ ਨਹੀਂ ਸੀ ਅਤੇ ਸਾਨੂੰ ਇਸ 'ਤੇ ਮਾਣ ਹੈ।'' ਭਾਰਤੀ ਗੇਂਦਬਾਜ਼ਾਂ ਨੇ ਇਸ ਮੈਚ ਵਿਚ ਦੱਖਣੀ ਅਫਰੀਕਾ ਨੂੰ ਦੋਵੇਂ ਪਾਰੀਆਂ ਵਿਚ ਆਲਆਊਟ ਕੀਤਾ। ਤੇਜ਼ ਗੇਂਦਬਾਜ਼ਾਂ ਵਿਚ ਉਮੇਸ਼ ਯਾਦਵ ਅਤੇ ਮਹੁੰਦ ਸ਼ਮੀ ਨੇ ਮਿਲ ਕੇ ਸੀਰੀਜ਼ ਵਿਚ ਕੁਲ 26 ਵਿਕਟਾਂ ਹਾਸਲ ਕੀਤੀਆਂ ਜਦਕਿ ਸਪਿਨਰਾਂ ਨੇ ਕੁਲ 34 ਵਿਕਟਾਂ ਲਈਆਂ।


Related News