ਜਿੱਤ ਤੋਂ ਬਾਅਦ ਵਾਰਨਰ ਨੇ ਕੱਢੀ ਤਲਵਾਰ, ਇੰਝ ਮਨਾਇਆ ਜਸ਼ਨ

Wednesday, Sep 30, 2020 - 08:29 PM (IST)

ਜਿੱਤ ਤੋਂ ਬਾਅਦ ਵਾਰਨਰ ਨੇ ਕੱਢੀ ਤਲਵਾਰ, ਇੰਝ ਮਨਾਇਆ ਜਸ਼ਨ

ਆਬੂ ਧਾਬੀ- ਆਈ. ਪੀ. ਐੱਲ. 2020 ਦੇ 11ਵੇਂ ਮੈਚ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਦਿੱਲੀ ਕੈਪੀਟਲਸ ਨੂੰ 15 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ 'ਚ ਪਹਿਲੀ ਜਿੱਤ ਦਰਜ ਕੀਤੀ ਹੈ। ਹੈਦਰਾਬਾਦ ਵਲੋਂ ਰਾਸ਼ਿਦ ਖਾਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 14 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਰਾਸ਼ਿਦ ਨੂੰ ਉਸਦੇ ਵਧੀਆ ਪ੍ਰਦਰਸ਼ਨ 'ਤੇ 'ਮੈਨ ਆਫ ਦਿ ਮੈਚ' ਦੇ ਨਾਲ ਸਨਮਾਨਤ ਕੀਤਾ ਗਿਆ। ਦਿੱਲੀ 'ਤੇ ਜਿੱਤ ਤੋਂ ਬਾਅਦ ਹੈਦਰਾਬਾਦ ਦੇ ਖਿਡਾਰੀਆਂ ਨੇ ਮਿਲ ਕੇ ਖੂਬ ਜਸ਼ਨ ਮਨਾਇਆ। 


ਖਿਡਾਰੀਆਂ ਨੇ ਹੋਟਲ ਪਹੁੰਚ ਕੇ ਜਿੱਤ ਦੇ ਜਸ਼ਨ 'ਚ ਕੇਕ ਕੱਟਿਆ ਅਤੇ ਇਕ ਦੂਜੇ ਨੂੰ ਵਧਾਈ ਦਿੱਤੀ। ਹੈਦਰਾਬਾਦ ਨੇ ਟਵਿੱਟਰ 'ਤੇ ਜਸ਼ਨ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਵਾਰਨਰ ਤਲਵਾਰ ਕੱਢ ਕੇ ਕੇਕ ਨੂੰ ਕੱਟਦੇ ਹੋਏ ਦਿਖਾਈ ਦੇ ਰਹੇ ਹਨ, ਨਾਲ ਹੀ ਕਪਤਾਨ ਵਾਰਨਰ ਟੀਮ ਦੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਵਧਾਈ ਵੀ ਦੇ ਰਹੇ ਹਨ। ਆਈ. ਪੀ. ਐੱਲ. ਦੇ 11ਵੇਂ ਮੈਚ 'ਚ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ ਅਤੇ 20 ਓਵਰਾਂ 'ਚ 4 ਵਿਕਟਾਂ 'ਤੇ 162 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਦਿੱਲੀ 20 ਓਵਰ 'ਚ 7 ਵਿਕਟ 'ਤੇ 147 ਦੌੜਾਂ ਹੀ ਬਣਾ ਸਕੀ ਸੀ।


author

Gurdeep Singh

Content Editor

Related News