ਨਾਈਟਕਲੱਬ ਘਟਨਾ ਤੋਂ ਬਾਅਦ ਜੀਵਨ ''ਚ ਬਹੁਤ ਤਬਦੀਲੀ ਆਈ : ਸਟੋਕਸ

Sunday, Apr 07, 2019 - 10:19 PM (IST)

ਨਾਈਟਕਲੱਬ ਘਟਨਾ ਤੋਂ ਬਾਅਦ ਜੀਵਨ ''ਚ ਬਹੁਤ ਤਬਦੀਲੀ ਆਈ : ਸਟੋਕਸ

ਨਵੀਂ ਦਿੱਲੀ— ਇੰਗਲੈਂਡ ਦੇ ਆਲਰਾਊਂਡਰ ਤੇ ਆਈ. ਪੀ. ਐੱਲ. 'ਚ ਰਾਜਸਥਾਨ ਰਾਇਲਜ਼ ਟੀਮ ਦੇ ਲਈ ਖੇਡ ਰਹੇ ਬੇਨ ਸਟੋਕਸ ਨੇ ਕਿਹਾ ਹੈ ਕਿ ਸਤੰਬਰ 2017 'ਚ ਨਾਈਟਕਲੱਬ ਦੀ ਘਟਨਾ ਤੋਂ ਬਾਅਦ ਉਸਦੇ ਜੀਵਨ 'ਚ ਬਹੁਤ ਤਬਦੀਲੀ ਆ ਗਈ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਹੀ ਦੇਸ਼ ਜ਼ਿਆਦਾ ਬਾਹਰ ਨਹੀਂ ਨਿਕਲਦੇ ਹਨ ਤੇ ਸਿਰਫ ਟੀਮ ਦੇ ਖਿਡਾਰੀਆਂ ਦੇ ਨਾਲ ਹੋਟਲ 'ਚ ਹੀ ਰਹਿੰਦੇ ਹਨ। ਸਟੋਕਸ ਨੇ ਕਿਹਾ ਕਿ ਉਸ ਦਿਨ ਆਸਾਨੀ ਨਾਲ ਪਹਿਚਾਣ 'ਚ ਆ ਗਏ ਤੇ ਕੁਝ ਲੋਕਾਂ ਨੇ ਆਪਣੇ ਨਿਸ਼ਾਨੇ 'ਤੇ ਲੈ ਲਿਆ।
ਸਟੋਕਸ ਨੇ ਕਿਹਾ ਕਿ ਮੈਂ ਹੁਣ ਕਦੀ ਬਾਹਰ ਨਹੀਂ ਜਾਵਾਂਗਾ, ਸਿਰਫ ਖਾਣਾ ਖਾਣ ਜਾਵਾਂਗਾ ਪਰ ਇੰਗਲੈਂਡ ਤੋਂ ਬਾਹਰ ਨਹੀਂ ਜਾਵਾਂਗਾ। ਮੈਨੂੰ ਸਾਥੀ ਖਿਡਾਰੀਆਂ ਦੇ ਨਾਲ ਘੁੰਮਣਾ ਵਧੀਆ ਲੱਗਦਾ ਹੈ ਪਰ ਇਹ ਸਭ ਹੋਟਲ ਦੇ ਕਮਰੇ 'ਚ ਵੀ ਕਰ ਸਕਦੇ ਹਾਂ। ਜੇਕਰ ਤੁਸੀਂ ਮਨ 'ਚ ਬੈਠਾ ਲਾਓ ਤਾਂ ਤੁਸੀਂ ਇਸ ਨੂੰ ਜ਼ਿਆਦਾ ਯਾਦ ਨਹੀਂ ਕਰੋਗੇ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਲੋਕ ਤੁਹਾਨੂੰ ਪਹਿਚਾਣ ਲੈਂਦੇ ਹਨ ਤਾਂ ਉਨ੍ਹਾਂ ਨੇ ਸ਼ਰਾਬ ਪੀਤੀ ਹੈ ਤਾਂ ਉਹ ਤੁਹਾਡੇ ਕੋਲ ਕੁਝ ਵੀ ਪੁੱਛ ਲੈਂਦੇ ਹਨ ਤੇ ਇਹ ਲੋਕ ਤੁਹਾਨੂੰ ਨਿਸ਼ਾਨੇ 'ਤੇ ਲੈਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਮੈਂ ਸਾਥੀ ਖਿਡਾਰੀਆਂ ਦੇ ਨਾਲ ਹੋਟਲ 'ਚ ਹੀ ਰਹਿਣਾ ਪਸੰਦ ਕਰਦਾ ਹਾਂ। ਸਟੋਕਸ ਆਈ. ਪੀ. ਐੱਲ. 'ਚ ਰਾਜਸਥਾਨ ਰਾਇਲਜ਼ ਟੀਮ ਵਲੋਂ ਖੇਡ ਰਹੇ ਹਨ।


author

Gurdeep Singh

Content Editor

Related News