ਹਾਰ ਤੋਂ ਬਾਅਦ ਵਿਰਾਟ ਕੋਹਲੀ ਨੇ ਦਿੱਤਾ ਇਹ ਬਿਆਨ

Thursday, Feb 28, 2019 - 03:13 AM (IST)

ਬੈਂਗਲੁਰੂ— ਭਾਰਤ ਅਤੇ ਆਸਟਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਬੁੱਧਵਾਰ ਨੂੰ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਗਿਆ। ਜਿਸ 'ਚ ਆਸਟਰੇਲੀਆ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 2-0 ਨਾਲ ਆਪਣੇ ਨਾਂ ਕੀਤੀ। ਮੈਕਸਵੈੱਲ ਨੇ ਧਮਾਕੇਦਾਰ ਪਾਰੀ ਖੇਡਦਿਆ ਹੋਇਆ ਸੈਂਕੜਾ ਲਗਾਇਆ।
ਭਾਰਤ ਨੇ ਕੋਹਲੀ ਦੇ 72 ਦੌੜਾਂ ਦੀ ਬਦੌਲਤ 190 ਦੌੜਾਂ ਬਣਾਈਆਂ ਪਰ ਇਹ ਬਹੁਤ ਨਹੀਂ ਸਨ। ਕੋਹਲੀ ਨੇ ਕਿਹਾ ਜ਼ਿਆਦਾਤਰ ਮੈਦਾਨਾਂ 'ਤੇ 190 ਦੌੜਾਂ ਦਾ ਸਕੋਰ ਬਹੁਤ ਹੁੰਦਾ ਹੈ ਪਰ ਜਿਸ ਤਰ੍ਹਾਂ ਨਾਲ ਅੱਜ ਮੈਕਸਵੈੱਲ ਨੇ ਬੱਲੇਬਾਜ਼ੀ ਕੀਤੀ, ਉਸ ਨੇ ਜਿੱਤ ਨੂੰ ਹਾਰ 'ਚ ਬਦਲ ਦਿੱਤਾ। ਕੋਹਲੀ ਨੇ ਕਿਹਾ ਕਿ ਟੀਮ ਹਰ ਮੈਚ ਨੂੰ ਲੈ ਚੱਲ ਰਹੀ ਹੈ ਪਰ ਇਸ ਦੇ ਨਾਲ ਜਿੱਤਣਾ ਵੀ ਜ਼ਰੂਰੀ ਹੈ। ਕੋਹਲੀ ਨੇ ਕਿਹਾ ਕਿ ਸਾਨੂੰ ਘੱਟੋ-ਘੱਟ ਮੈਚ ਜਿੱਤਣਾ ਜ਼ਰੂਰ ਚਾਹੀਦਾ ਸੀ ਪਰ ਔਸ (ਤਰੇਲ) ਕਾਰਨ ਗੇਂਦਬਾਜ਼ੀ ਕਰਨਾ ਵੀ ਮੁਸ਼ਕਲ ਹੋ ਰਿਹਾ ਸੀ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੇ ਹੁਣ ਸਿਰਫ 5 ਵਨ ਡੇ ਇੰਟਰਨੈਸ਼ਨਲ ਮੈਚ ਖੇਡਣੇ ਹਨ। ਕੋਹਲੀ ਨੇ ਕਿਹਾ ਕਿ ਅਸੀਂ ਹਰ ਖਿਡਾਰੀ ਨੂੰ ਕੁਝ ਮੈਚ ਦੇਣਾ ਚਾਹੁੰਦੇ ਸੀ ਤੇ ਵਨ ਡੇ ਸੀਰੀਜ਼ 'ਚ ਵੀ ਹੋਰ ਪ੍ਰਯੋਗ ਕਰਾਂਗੇ। ਹੁਣ ਇਹ ਖਿਡਾਰੀਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹਨ।


Gurdeep Singh

Content Editor

Related News