IPL 2019 : ਹਾਰ ਤੋਂ ਬਾਅਦ ਪੰਜਾਬ ਦੇ ਕਪਤਾਨ ਅਸ਼ਵਿਨ ਨੇ ਦਿੱਤਾ ਇਹ ਬਿਆਨ

Thursday, Mar 28, 2019 - 01:32 AM (IST)

IPL 2019 : ਹਾਰ ਤੋਂ ਬਾਅਦ ਪੰਜਾਬ ਦੇ ਕਪਤਾਨ ਅਸ਼ਵਿਨ ਨੇ ਦਿੱਤਾ ਇਹ ਬਿਆਨ

ਕੋਲਕਾਤਾ— ਆਈ. ਪੀ. ਐੱਲ. ਸੀਜ਼ਨ-12 ਦੇ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਬੁੱਧਵਾਰ ਈਡਨ ਗਾਰਡਨ ਦੇ ਮੈਦਾਨ 'ਚ 28 ਦੌੜਾਂ ਨਾਲ ਹਰਾ ਦਿੱਤਾ। ਸੋਸ਼ਲ ਸਾਈਟ 'ਤੇ ਹਾਰ ਦਾ ਕਾਰਨ ਕਪਤਾਨ ਅਸ਼ਵਿਨ ਨੂੰ ਮੰਨਿਆ ਗਿਆ। ਕਿਉਂਕਿ ਪੰਜਾਬ ਤੋਂ ਮੈਚ ਨੂੰ ਦੂਰ ਲੈ ਕੇ ਜਾਣ ਵਾਲੇ ਆਂਦਰੇ ਰਸਲ ਨੂੰ ਸ਼ਮੀ ਨੇ ਪਹਿਲਾ ਹੀ ਬੋਲਡ ਕਰ ਦਿੱਤਾ ਸੀ ਪਰ ਨੌ ਗੇਂਦ ਹੋਈ। ਅਸ਼ਵਿਨ ਨੇ ਨਿਯਮ ਅਨੁਸਾਰ 4 ਫੀਲਡਰ ਸਰਕਲ ਦੇ ਅੰਦਰ ਨਹੀਂ ਲਗਾਏ ਸਨ। ਅਸ਼ਵਿਨ ਦੀ ਇਹ ਭੁੱਲ ਪੰਜਾਬ 'ਤੇ ਭਾਰੀ ਪੈ ਗਈ ਤੇ ਰਸਲ ਨੇ ਸਿਰਫ 17 ਗੇਂਦਾਂ 'ਚ 48 ਦੌੜਾਂ ਬਣਾਈਆਂ। ਹਾਲਾਂਕਿ ਅਸ਼ਵਿਨ ਨੂੰ ਮੈਚ ਹਾਰਨ ਦੇ ਲਈ ਆਪਣੀ ਨੌ ਗੇਂਦ ਕੰਟ੍ਰੋਵਰਸੀ ਵੱਡੀ ਵਜ੍ਹਾ ਨਹੀਂ ਦਿਖਦੇ। ਉਨ੍ਹਾ ਨੇ ਮੈਚ ਖਤਮ ਹੋਣ ਤੋਂ ਬਾਅਦ ਕਿਹਾ ਕਿ ਬਾਊਂਸ ਵਿਕਟ 'ਤੇ ਵਧੀਆ ਦਿਖਾਉਣ ਦੀ ਜ਼ਰੂਰਤ ਸੀ।

 

ਅਸ਼ਵਿਨ ਨੇ ਕਿਹਾ ਅਸੀਂ ਮੈਚ 'ਚ ਛੋਟੀ-ਛੋਟੀ ਗਲਤੀਆਂ ਕੀਤੀਆਂ। ਪਹਿਲਾਂ ਤਾਂ ਅਸੀਂ ਮੈਦਾਨ ਦਾ ਪੂਰੀ ਤਰ੍ਹਾਂ ਫਾਇਦਾ ਨਹੀਂ ਚੁੱਕ ਸਕੇ। ਮੈਚ ਦੇ ਦੌਰਾਨ ਇਕ ਪਾਸੇ ਬਾਊਂਡਰੀ ਛੋਟੀ ਸੀ। ਕੋਲਕਾਤਾ ਨੇ ਇਸਦਾ ਪੂਰਾ ਫਾਇਦਾ ਚੁੱਕਿਆ। ਅਸ਼ਵਿਨ ਨੇ ਕਿਹਾ ਕਿ ਮੈਨੂੰ ਲੱਗ ਰਿਹਾ ਸੀ ਕਿ ਇਸ ਟ੍ਰੈਕ 'ਤੇ 200 ਦਾ ਟੀਚਾ ਆਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ ਪਰ ਇਹ ਗਲਤੀ ਹੋ ਗਈ। ਅਸ਼ਵਿਨ ਨੇ ਇਸ ਦੌਰਾਨ ਬਾਊਂਸ ਵਿਕਟ 'ਤੇ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਪਿਛਲੇ 4 ਮੁਕਾਬਲੇ ਮੋਹਾਲੀ 'ਚ ਖੇਡੇ। ਈਡਨ 'ਚ ਸਾਨੂੰ ਬਾਊਂਸ ਪਿੱਚ ਮਿਲੀ ਜਿਸ ਦੇ ਸਾਨੂੰ ਆਦੀ ਹੋਣਾ ਪਿਆ ਸੀ।


author

Gurdeep Singh

Content Editor

Related News