ਆਸਟਰੇਲੀਆ ਤੋਂ ਮਿਲੀ ਹਾਰ ਦੇ ਬਾਅਦ ਸਰਫਰਾਜ਼ ਨੇ ਦਿੱਤਾ ਇਹ ਬਿਆਨ
Thursday, Jun 13, 2019 - 12:13 AM (IST)
ਸਪੋਰਟਸ ਡੈੱਕਸ— ਆਸਟਰੇਲੀਆ ਨੇ ਪਾਕਿਸਤਾਨ ਨੂੰ ਵਿਸ਼ਵ ਕੱਪ 2019 ਦੇ 17ਵੇਂ ਮੈਚ 'ਚ 41 ਦੌੜਾਂ ਨਾਲ ਹਰਾ ਦਿੱਤਾ। ਹਾਰ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਤੇ ਵਿਕਟਕੀਪਰ ਸਰਫਰਾਜ਼ ਅਹਿਮਦ ਨੇ ਦੁਖੀ ਹੁੰਦਿਆ ਕਿਹਾ ਕਿ ਨਿਸ਼ਚਿਤ ਰੂਪ ਨਾਲ ਬਹੁਤ ਨਿਰਾਸ਼ਾਜਨਕ ਹੈ। ਸਰਫਰਾਜ਼ ਨੇ ਹਾਰਨ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਅਸੀਂ 15 ਗੇਂਦਾਂ 'ਤੇ 3 ਵਿਕਟਾਂ ਗੁਆ ਦਿੱਤੀਆਂ। ਭਾਰਤ-ਪਾਕਿਸਤਾਨ ਮੈਚ ਦੇ ਬਾਰੇ 'ਚ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਇਕ ਬਹੁਤ ਵੱਡਾ ਮੈਚ ਹੈ।
ਮੈਚ ਤੋਂ ਬਾਅਦ ਸਰਫਰਾਜ਼ ਨੇ ਹਸਨ ਅਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਸ ਨੇ ਵਧੀਆ ਬੱਲੇਬਾਜ਼ੀ ਕੀਤੀ ਤੇ ਨਾਲ ਹੀ ਵਹਾਬ ਰਿਆਜ ਵੀ ਵਧੀਆ ਖੇਡਿਆ। ਅਸੀਂ ਆਖਰ ਤਕ ਜਿੱਤਣ ਦੇ ਲਈ ਜੰਗ ਜਾਰੀ ਰੱਖੀ ਪਰ ਅੰਤ ਵਧੀਆ ਤਰੀਕੇ ਨਾਲ ਖਤਮ ਨਹੀਂ ਕਰ ਸਕੇ। ਜਿੱਤਣ ਦੇ ਲਈ ਟਾਪ ਚਾਰ ਬੱਲੇਬਾਜ਼ਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਸਿਰਫ 30 ਦੌੜਾਂ 'ਤੇ 5 ਵਿਕਟਾਂ ਹਾਸਲ ਕਰਨ ਵਾਲੇ ਮੁਹੰਮਦ ਆਮਿਰ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ ਕਿ ਆਮਿਰ ਨੇ ਵਧੀਆ ਗੇਂਦਬਾਜ਼ੀ ਕੀਤੀ। ਨਾਲ ਹੀ ਸਰਫਰਾਜ਼ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੇ ਮੈਚ 'ਤੇ ਸਾਨੂੰ ਵਧੀਆ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰਨੀ ਹੋਵੇਗੀ, ਇਹ ਬਹੁਤ ਵੱਡਾ ਮੈਚ ਹੈ।