ਹਾਰ ਤੋਂ ਬਾਅਦ ਵਿਰਾਟ ''ਤੇ ਲੱਗਾ 12 ਲੱਖ ਰੁਪਏ ਦਾ ਜੁਰਮਾਨਾ, ਇਹ ਹੈ ਵਜ੍ਹਾ
Monday, Apr 26, 2021 - 12:56 AM (IST)
ਮੁੰਬਈ- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਕਪਤਾਨ ਵਿਰਾਟ ਕੋਹਲੀ 'ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਵਿਰੁੱਧ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਦੌਰਾਨ ਹੌਲੀ ਗਤੀ ਓਵਰ ਦੇ ਲਈ ਐਤਵਾਰ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਚੇਨਈ ਨੇ ਚਾਰ ਵਿਕਟ 'ਤੇ 191 ਦੌੜਾਂ ਬਣਾ ਕੇ ਆਰ. ਸੀ. ਬੀ. ਨੂੰ 9 ਵਿਕਟਾਂ 'ਤੇ 122 ਦੌੜਾਂ ਹੀ ਬਣਾਉਣ ਦਿੱਤੀਆਂ।
ਇਹ ਖ਼ਬਰ ਪੜ੍ਹੋ- ਜਡੇਜਾ ਨੇ ਇਕ ਓਵਰ 'ਚ ਬਣਾਈਆਂ 36 ਦੌੜਾਂ, ਇਹ ਵੱਡੇ ਰਿਕਾਰਡ ਬਣਾਏ
ਆਈ. ਪੀ. ਐੱਲ. ਦੇ ਮੀਡੀਆ ਬਿਆਨ ਅਨੁਸਾਰ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ 'ਤੇ ਚੇਨਈ ਸੁਪਰ ਕਿੰਗਜ਼ ਵਿਰੁੱਧ ਆਈ. ਪੀ. ਐੱਲ. ਮੈਚ 'ਚ ਹੌਲੀ ਗਤੀ ਦੇ ਲਈ ਜੁਰਮਾਨਾ ਲਗਾਇਆ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਇਹ ਆਈ. ਪੀ. ਐੱਲ. ਚੋਣ ਜ਼ਾਬਤੇ ਦੇ ਤਹਿਤ ਹੌਲੀ ਓਵਰ ਗਤੀ ਦੇ ਲਈ ਟੀਮ ਦਾ ਇਸ ਸੈਸ਼ਨ 'ਚ ਪਹਿਲਾ ਦੋਸ਼ ਸੀ ਅਤੇ ਇਸ ਲਈ ਕੋਹਲੀ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਰ. ਸੀ. ਬੀ. ਨੂੰ ਐਤਵਾਰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਪੜ੍ਹੋ- ਸੁਰੇਸ਼ ਰੈਨਾ ਨੇ IPL 'ਚ ਪੂਰੇ ਕੀਤੇ 200 ਛੱਕੇ, ਦੇਖੋ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।