IPL 2019 : ਹਾਰ ਤੋਂ ਬਾਅਦ ਦਿੱਲੀ ਕੈਪੀਟਲਸ ਦੇ ਕਪਤਾਨ ਨੇ ਦਿੱਤਾ ਇਹ ਬਿਆਨ

04/05/2019 12:06:49 AM

ਜਲੰਧਰ— ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਹੈਦਰਾਬਾਦ ਦੇ ਹੱਥੋਂ 5 ਵਿਕਟਾਂ ਨਾਲ ਹਾਰ ਮਿਲਣ 'ਤੇ ਦਿੱਲੀ ਦੇ ਕਪਤਾਨ ਸ਼੍ਰੇਅਸ ਅਇਅਰ ਆਪਣੇ ਬੱਲੇਬਾਜ਼ਾਂ ਤੋਂ ਦੁਖੀ ਦਿਖੇ। ਉਨ੍ਹਾਂ ਨੇ ਕਿਹਾ ਕਿ ਵਿਕਟ ਠੀਕ ਸੀ ਪਰ ਜੇਕਰ ਪਹਿਲੇ ਚਾਰ ਬੱਲੇਬਾਜ਼ਾਂ ਨੇ ਵਧੀਆ ਖੇਡ ਦਿਖਾਇਆ ਹੁੰਦਾ ਤਾਂ ਸਥਿਤੀ ਕੁਝ ਹੋਰ ਹੋ ਸਕਦੀ ਸੀ। ਅਇਅਰ ਨੇ ਕਿਹਾ ਕਿ ਪਿਛਲੇ 2 ਮੈਚ ਸਾਡੇ ਲਈ ਇਕ ਹੀ ਤਰ੍ਹਾਂ ਦੇ ਮਤਲਬ ਨਿਰਾਸ਼ਾਜਨਕ ਰਹੇ। ਅਸਲ 'ਚ ਇਹ ਬੱਲੇਬਾਜ਼ੀ ਕਰਨ ਦੇ ਲਈ ਇਕ ਮੁਸ਼ਕਲ ਵਿਕਟ ਸੀ। ਅਸੀਂ ਇਕ ਬੱਲੇਬਾਜ਼ੀ ਦੀ ਤਰ੍ਹਾਂ ਨਹੀਂ ਖੇਡੇ। ਸਾਨੂੰ ਹੁਣ ਸਕਰਾਤਮਕ ਤੇ ਮਜ਼ਬੂਤੀ ਨਾਲ ਵਾਪਸੀ ਕਰਨੀ ਹੋਵੇਗੀ।
ਅਇਅਰ ਨੇ ਕਿਹਾ ਕਿ ਵਿਕਟ 'ਤੇ ਜਿਸ ਤਰ੍ਹਾਂ ਖੇਡ ਰਹੇ ਸੀ, ਉਸ ਨਾਲ ਮੈਨੂੰ ਲੱਗਾ ਸੀ ਕਿ ਇੱਥੇ 140-150 ਦਾ ਇਕ ਵਧੀਆ ਸਕੋਰ ਹੋ ਸਕਦਾ ਹੈ। ਬਦਕਿਸਮਤੀ ਨਾਲ ਅਸੀਂ ਆਪਣੀਆਂ ਵਿਕਟਾਂ ਗੁਆ ਦਿੱਤੀਆਂ, ਜਿਸ ਸਮੇਂ ਸਾਨੂੰ ਸਾਂਝੇਦਾਰੀਆਂ ਦੀ ਲੋੜ ਸੀ। ਚੋਟੀ ਦੇ 4 ਬੱਲੇਬਾਜ਼ਾਂ ਦੇ ਜਲਦੀ ਆਊਟ ਹੋਣ ਨਾਲ ਮੈਨੂੰ ਵਿਕਟ 'ਤੇ ਸਹਿਯੋਗ ਨਹੀਂ ਮਿਲਿਆ। ਮੈਂ ਵਿਕਟ 'ਤੇ ਜ਼ਿਮੇਵਾਰੀ ਲੈਂਦੇ ਹੋਏ ਰਾਸ਼ਿਦ ਨੂੰ ਤਾਂ ਸੰਭਾਲਿਆ ਪਰ ਬਦਕਿਸਮਤੀ ਨਾਲ ਆਊਟ ਹੋ ਗਿਆ।
ਅਇਅਰ ਨੇ ਇਸ ਦੌਰਾਨ ਬੇਅਰਸਟੋ ਤੇ ਵਾਰਨਰ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹੈਦਰਾਬਾਦ 'ਤੇ ਦਬਾਅ ਬਣਾਉਣ ਦੇ ਲਈ ਸਾਡੇ ਗੇਂਦਬਾਜ਼ਾਂ ਨੂੰ ਸ਼ੁਰੂਆਤ 'ਚ ਵਧੀਆ ਗੇਂਦਬਾਜ਼ੀ ਕਰਨ ਦੀ ਜ਼ਰੂਰਤ ਸੀ ਪਰ ਇਸ ਤਰ੍ਹਾਂ ਨਹੀਂ ਹੋ ਸਕਿਆ। ਅਸੀਂ ਪਹਿਲੇ ਕੁਝ ਓਵਰਾਂ ਤੋਂ ਬਾਅਦ ਖੇਡ ਨੂੰ ਲਗਭਗ ਗੁਆ ਦਿੱਤਾ। ਹਾਲਾਂਕਿ ਅਸੀਂ ਜਿਸ ਤਰ੍ਹਾਂ ਨਾਲ ਮੈਚ 'ਚ ਵਾਪਸੀ ਕੀਤੀ, ਉਸਦੀ ਵੀ ਸ਼ਲਾਘਾ ਕਰਨੀ ਚਾਹੀਦੀ ਹੈ। ਇਕ ਕਪਤਾਨ ਦੇ ਤੌਰ 'ਤੇ ਆਪਣੇ ਗੇਂਦਬਾਜ਼ ਨੂੰ ਦੇਖਣਾ ਅਸਲ 'ਚ ਵਧੀਆ ਹੈ।


Gurdeep Singh

Content Editor

Related News