ਹਾਰ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਨੇ ਦਿੱਤਾ ਇਹ ਬਿਆਨ

Sunday, Apr 28, 2019 - 12:07 AM (IST)

ਹਾਰ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਨੇ ਦਿੱਤਾ ਇਹ ਬਿਆਨ

ਜਲੰਧਰ— ਜੈਪੁਰ ਦੇ ਸਟੇਡੀਅਮ 'ਚ ਟਾਸ ਹਾਰ ਜਾਣ ਤੋਂ ਬਾਅਦ ਹੈਦਰਾਬਾਦ ਨੇ ਸ਼ੁਰੂਆਤ ਕੀਤੀ ਤਾਂ ਪਹਿਲੇ 10 ਓਵਰ ਉਨ੍ਹਾਂ ਦੀ ਟੀਮ ਵੱਡੇ ਸਕੋਰ ਵੱਲ ਜਾਂਦੀ ਦਿਖਾਈ ਦੇ ਰਹੀ ਸੀ। 11ਵੇਂ ਓਵਰ ਤੋਂ ਬਾਅਦ ਹੈਦਰਾਬਾਦ ਟੀਮ 'ਤੇ ਰਾਜਸਥਾਨ ਦੇ ਸਪਿਨਰਾਂ ਨੇ ਅਜਿਹਾ ਦਬਦਬਾ ਕਾਇਮ ਕੀਤਾ ਕਿ ਉਹ ਸਿਰਫ 160 ਦੌੜਾਂ ਹੀ ਬਣਾ ਸਕੇ। ਪਿੱਚ ਤੋਂ ਸਪਿਨਰਾਂ ਨੂੰ ਮਦਦ ਮਿਲੀ ਸੀ ਅਜਿਹੇ 'ਚ ਲੱਗ ਰਿਹਾ ਸੀ ਕਿ ਹੈਦਰਾਬਾਦ ਇਹ ਟੀਚਾ ਬਚਾ ਲਵੇਗੀ। ਪਰ ਅਜਿਹਾ ਹੋ ਨਹੀਂ ਸਕਿਆ। ਦੂਜੀ ਪਾਰੀ 'ਚ ਪਿੱਚ ਨੇ ਬੱਲੇਬਾਜ਼ਾਂ ਨੂੰ ਸਪੋਰਟ ਕੀਤਾ ਜਿਸ ਦੀ ਮਦਦ ਨਾਲ ਰਾਜਸਥਾਨ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ।
ਮੈਚ ਹਾਰ ਜਾਣ ਤੋਂ ਬਾਅਦ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਸਭ ਤੋਂ ਪਹਿਲਾਂ ਪਿੱਚ 'ਤੇ ਗੱਲ ਕੀਤੀ। ਉਸ ਨੇ ਕਿਹਾ ਕਿ ਇਹ ਕਾਫੀ ਮੁਸ਼ਕਲ ਸੀ। ਖਾਸ ਤੌਰ 'ਤੇ ਪਾਵਰਪਲੇ ਦੌਰਾਨ। ਉਨ੍ਹਾਂ ਨੇ ਸਾਡੇ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ। ਵਧਦੀ ਔਸ ਦੇ ਚੱਲਦੇ ਅਸੀਂ ਜ਼ਿਆਦਾ ਵਿਕਟਾਂ ਨਹੀਂ ਕੱਢ ਸਕੇ। ਸਾਨੂੰ ਗਲਤੀਆਂ ਤੋਂ ਸਿਖਣ ਦੀ ਜ਼ਰੂਰਤ ਹੈ। ਸਾਨੂੰ ਪਤਾ ਹੈ ਕਿ ਅਸੀਂ ਬਿਹਤਰੀਨ ਹੋ ਸਕਦੇ ਹਾਂ।
ਵਿਲੀਅਮਸਨ ਨੇ ਮਨੀਸ਼ ਪਾਂਡੇ 'ਤੇ ਗੱਲ ਕਰਦੇ ਹੋਏ ਕਿਹਾ ਕਿ ਅੱਜ ਵਧੀਆ ਖੇਡ ਰਿਹਾ ਸੀ। ਉਮੀਦ ਹੈ ਕਿ ਉਹ ਅੱਗੇ ਵੀ ਇਸ ਖੇਡ ਨੂੰ ਜਾਰੀ ਰੱਖੇਗਾ। ਵਿਲੀਅਮਸਨ ਨੇ ਇਸ ਦੌਰਾਨ ਆਪਣੀ ਗੇਂਦਬਾਜ਼ੀ 'ਤੇ ਵੀ ਗੱਲ ਕੀਤੀ। ਉਸ ਨੇ ਕਿਹਾ ਕਿ ਅਸੀਂ ਹਮੇਸ਼ਾ ਉਨ੍ਹਾਂ ਵਿਕਲਪਾਂ 'ਤੇ ਵਿਚਾਰ ਕਰ ਰਹੇ ਸੀ। ਸਾਨੂੰ ਲੱੱਗਿਆ ਕਿ ਇਹ ਉਲਟਾ ਹੋਵੇਗਾ। ਇਹ ਪੰਜ ਗੇਂਦਬਾਜ਼ਾਂ ਦੇ ਨਾਲ ਜਾਣਾ ਵਧੀਆ ਵਿਕਲਪ ਹੋਵੇਗਾ। ਪਰ ਅੱਜ ਦੀ ਗੱਲ ਪ੍ਰਯੋਗ ਸਫਲ ਨਹੀਂ ਹੋਈ।


author

satpal klair

Content Editor

Related News