CSK vs MI : ਮੈਚ ਜਿੱਤਣ ਤੋਂ ਬਾਅਦ ਬੋਲੇ ਧੋਨੀ, ''ਅਜੇ ਵੀ ਕਾਫੀ ਕਮੀਆਂ ਹਨ, ਅਸੀਂ ਦੂਰ ਕਰਾਂਗੇ''

09/20/2020 1:38:46 AM

ਨਵੀਂ ਦਿੱਲੀ - ਮੁੰਬਈ ਇੰਡੀਅਨਜ਼ ਨੂੰ ਆਈ. ਪੀ. ਐੱਲ. 2020 ਦੇ ਸ਼ੁਰੂਆਤੀ ਮੁਕਾਬਲੇ ਵਿਚ ਧੂੜ ਚਖਾਉਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਮੈਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਮੈਂ ਪੋਸਟ ਮੈਚ ਪ੍ਰੈਜੇਂਟੇਸ਼ਨ ਵਿਚ ਖੜ੍ਹਾ ਹਾਂ। ਅਸੀਂ ਬਹੁਤ ਪ੍ਰੈਕਟਿਸ ਕੀਤੀ। ਪਰ ਜਦ ਤੁਸੀਂ ਫੀਲਡ 'ਤੇ ਜਾਂਦੇ ਹੋ ਤਾਂ ਤੁਹਾਨੂੰ ਹਾਲਾਤਾਂ ਦੇ ਹਿਸਾਬ ਨਾਲ ਕੰਮ ਕਰਨਾ ਹੁੰਦਾ ਹੈ। ਉਥੇ ਚੰਗੀ ਖੇਡ ਦਾ ਪ੍ਰਦਰਸ਼ਨ ਦਿਖਾਉਣਾ ਹੁੰਦਾ ਹੈ। ਸਾਡੇ ਗੇਂਦਬਾਜ਼ਾਂ ਨੂੰ ਇਸ ਪਿੱਚ 'ਤੇ ਲੈਅ ਵਿਚ ਆਉਣ ਵਿਚ ਸਮਾਂ ਲੱਗਾ। ਅਸੀਂ ਕਾਫੀ ਚੰਗਾ ਕੀਤਾ ਪਰ ਹੁਣ ਵੀ ਕੁਝ ਕਮੀਆਂ ਹਨ ਜਿੰਨਾ ਨੂੰ ਦੂਰ ਕਰਨਾ ਹੋਵੇਗਾ।

ਧੋਨੀ ਨੇ ਅੱਗੇ ਕਿਹਾ ਕਿ ਮੈਚ ਦੇ ਦੂਜੇ ਹਿੱਸੇ ਵਿਚ ਔਸ ਕਾਰਨ ਥੋੜੀ ਮੂਵਮੈਂਟ ਹੋਣ ਲੱਗੀ ਸੀ। ਜੇਕਰ ਤੁਸੀਂ ਵਿਕਟ ਨਹੀਂ ਗੁਆਉਂਦੇ ਹੋ ਤਾਂ ਤੁਸੀਂ ਅੱਗੇ ਰਹਿੰਦੇ ਹੋ। ਇਥੇ ਸਿੱਖਣ ਨੂੰ ਵੀ ਕੁਝ ਹੈ। ਰਾਇਡੂ ਅਤੇ ਫਾਫ ਨੇ ਸ਼ਾਨਦਾਰ ਸਾਂਝੇਦਾਰੀ ਕੀਤੀ। ਸਾਡੇ ਵਿਚੋਂ ਬਹੁਤੇ ਲੋਕ ਰਿਟਾਰਇਡ ਹਨ ਪਰ ਚੰਗੀ ਗੱਲ ਇਹ ਹੈ ਕਿ ਸਾਨੂੰ ਸੱਟ ਨੇ ਪਰੇਸ਼ਾਨ ਨਹੀਂ ਕੀਤਾ। ਇਥੇ ਤਜ਼ਰਬਾ ਹੀ ਕੰਮ ਆ ਰਿਹਾ ਹੈ ਅਤੇ ਸਭ ਇਸ ਦੇ ਬਾਰੇ ਵਿਚ ਗੱਲ ਕਰ ਰਹੇ ਹਨ।

ਧੋਨੀ ਨੇ ਅੱਗੇ ਕਿਹਾ ਕਿ 300 ਵਨ ਡੇ ਮੈਚ ਕਿਸੇ ਦੇ ਲਈ ਵੀ ਖੇਡਣਾ ਇਕ ਸੁਪਨਾ ਹੈ ਅਤੇ ਜਦ ਤੁਸੀਂ ਮੈਦਾਨ 'ਤੇ ਪਲੇਇੰਗ 11 ਲੈ ਕੇ ਨਿਕਲਦੇ ਹੋ ਤਾਂ ਤੁਹਾਨੂੰ ਨੌਜਵਾਨ ਖਿਡਾਰੀਆਂ ਅਤੇ ਮਾਹਿਰ ਖਿਡਾਰੀਆਂ ਦੇ ਚੰਗੇ ਮਿਸ਼ਰਣ ਦੀ ਜ਼ਰੂਰਤ ਹੁੰਦੀ ਹੈ। ਤੁਹਾਨੂੰ ਮਾਹਿਰ ਖਿਡਾਰੀਆਂ ਨੂੰ ਮੈਦਾਨ 'ਤੇ ਅਤੇ ਬਾਹਰ ਨੌਜਵਾਨਾਂ ਦਾ ਮਾਰਗ-ਦਰਸ਼ਨ ਕਰਨ ਦੀ ਜ਼ਰੂਰਤ ਹੈ। ਨੌਜਵਾਨ ਖਿਡਾਰੀਆਂ ਨੂੰ ਆਈ. ਪੀ. ਐੱਲ. ਵਿਚ ਸੀਨੀਅਰਾਂ ਦੇ ਨਾਲ 60-70 ਦਿਨ ਮਿਲਦੇ ਹਨ।

ਇਕ ਚੀਜ਼ ਜੋ ਅਸੀਂ ਨਹੀਂ ਕੀਤੀ ਹੈ, ਉਹ ਜਡੇਜਾ ਅਤੇ ਕੁਰੇਨ ਨੂੰ ਜ਼ਿਆਦਾ ਮੌਕਾ ਨਹੀਂ ਦੇਣਾ ਸੀ। ਇਥੇ ਕਹਿਣ ਦੀ ਮਨੋਵਿਗਿਆਨਕ ਗੱਲ ਸੀ ਕਿ ਠੀਕ ਹੈ, ਸਾਡੇ ਕੋਲ ਬੱਲੇਬਾਜ਼ ਹਨ, ਇਸ ਲਈ ਅਸੀਂ ਉਨ੍ਹਾਂ ਵਿਚੋਂ ਇਕ ਜਾਂ 2 ਨੂੰ ਕੁਝ ਹਿੱਟ ਕਰਨ ਲਈ ਭੇਜ ਦੇਵਾਂਗੇ। ਆਈ. ਸੀ. ਸੀ. ਅਕਾਦਮੀ ਵਿਚ ਅਭਿਆਸ ਜਿਹੀਆਂ ਸੁਵਿਧਾਵਾਂ ਸ਼ਾਨਦਾਰ ਸਨ। ਜਦ ਤੱਕ ਤੁਹਾਨੂੰ ਅਭਿਆਸ ਸੁਵਿਧਾਵਾਂ ਨਹੀਂ ਮਿਲਦੀਆਂ ਹਨ, ਤੁਸੀਂ ਇਸ ਤਰ੍ਹਾਂ ਦੇ ਟੂਰਨਾਮੈਂਟ ਵਿਚ ਚੰਗਾ ਨਹੀਂ ਖੇਡ ਸਕਦੇ।


Khushdeep Jassi

Content Editor

Related News