IPL 2022 : ਮੈਚ ਗੁਆਉਣ ਦੇ ਬਾਅਦ ਦਿੱਲੀ ਦੇ ਕਪਤਾਨ ਪੰਤ ਨੇ ਦੱਸਿਆ- ਆਖ਼ਰ ਕਿੱਥੇ ਹੋਈ ਗ਼ਲਤੀ
Friday, Apr 08, 2022 - 12:52 PM (IST)
ਸਪੋਰਟਸ ਡੈਸਕ- ਦਿੱਲੀ ਕੈਪੀਟਲਸ ਨੂੰ ਆਖ਼ਰਕਾਰ ਲਖਨਊ ਸੁਪਰ ਜਾਇੰਟਸ ਦੇ ਹੱਥੋਂ ਹਾਰ ਦਾ ਝੱਲਣੀ ਪਈ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 169 ਦੌੜਾਂ ਬਣਾਈਆਂ ਸਨ ਪਰ ਲਖਨਊ ਨੇ ਡਿਕਾਕ ਦੇ 80 ਤੇ ਆਖ਼ਰੀ ਓਵਰ 'ਚ ਬਦੋਨੀ ਦੇ ਛੱਕੇ ਦੀ ਬਦੌਲਤ ਆਸਾਨਾ ਨਾਲ ਮੈਚ ਜਿੱਤ ਲਿਆ। ਮੈਚ ਗੁਆਉਣ ਦੇ ਬਾਅਦ ਰਿਸ਼ਭ ਪੰਤ ਵੀ ਨਾਰਾਜ਼ ਦਿਸੇ।
ਇਹ ਵੀ ਪੜ੍ਹੋ : ਪੁਆਇੰਟ ਟੇਬਲ 'ਚ ਫੇਰਬਦਲ, ਲਖਨਊ ਪਹੁੰਚੀ ਦੂਜੇ ਸਥਾਨ 'ਤੇ
ਉਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਜਦੋਂ ਇਸ ਤਰ੍ਹਾਂ ਦੀ ਤ੍ਰੇਲ ਜ਼ਮੀਨ 'ਤੇ ਡਿੱਗਦੀ ਹੈ ਤਾਂ ਤੁਸੀਂ ਸ਼ਿਕਾਇਤ ਨਹੀਂ ਕਰਦੇ। ਪੰਤ ਨੇ ਮੰਨਿਆ ਕਿ ਇਕ ਬੱਲੇਬਾਜ਼ੀ ਇਕਾਈ ਦੇ ਤੌਰ 'ਤੇ ਅਸੀਂ 10-15 ਦੌੜਾਂ ਘਟ ਬਣਾਈਆਂ। ਸਾਨੂੰ ਦੌੜਾਂ ਬਣਾਉਣ ਦੀ ਲੋੜ ਸੀ ਪਰ ਅਜਿਹਾ ਹੋ ਨਹੀਂ ਸਕਿਆ। ਪੰਤ ਨੇ ਕਿਹਾ ਕਿ ਸਾਨੂੰ ਪ੍ਰਿਥਵੀ ਨੇ ਚੰਗੀ ਸ਼ੁਰੂਆਤ ਦਿੱਤੀ ਪਰ ਉਸ ਤੋਂ ਬਾਅਦ ਅਸੀਂ ਜ਼ਿਆਦਾ ਦੌੜਾਂ ਨਹੀਂ ਬਣਆ ਸਕੇ।
ਇਹ ਵੀ ਪੜ੍ਹੋ : IPL 2022 : ਪੰਜਾਬ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਇਕ ਝਾਤ ਕੁਝ ਖ਼ਾਸ ਗੱਲਾਂ 'ਤੇ
ਅੱਜ ਆਵੇਸ਼ ਤੇ ਹੋਲਡਰ ਨੇ ਚੰਗੀ ਵਾਪਸੀ ਕੀਤੀ। ਉਨ੍ਹਾਂ ਨੂੰ ਸਿਹਰਾ ਜਾਂਦਾ ਹੈ। ਉਨ੍ਹਾਂ ਨੇ ਸਾਨੂੰ ਜ਼ਿਆਦਾ ਦੌੜਾਂ ਨਹੀਂ ਬਣਾਉਣ ਦਿੱਤੀਆਂ। ਅਸੀਂ ਆਖ਼ਰੀ ਗੇਂਦ ਤਕ ਆਪਣਾ 10 ਫ਼ੀਸਦੀ ਦੇਣ ਦੀ ਕੋਸ਼ਿਸ਼ ਕਰ ਰਹੇ ਸੀ, ਭਾਵੇਂ ਕੁਝ ਵੀ ਹੋ ਜਾਵੇ। ਪੰਤ ਨੇ ਕਿਹਾ ਕਿ ਸਾਡਾ ਸਪਿਨ ਹਮਲਾ ਚੰਗਾ ਸੀ। ਵਿਚਾਲੇ ਦੇ ਓਵਾਰਾਂ 'ਚ ਅਸੀਂ ਚੰਗਾ ਪ੍ਰਦਰਸ਼ਨ ਕੀਤਾ ਪਰ ਅੰਤ 'ਚ ਅਸੀਂ 10-15 ਦੌੜਾਂ ਘੱਟ ਹੋਣ ਕਾਰਨ ਮੈਚ ਹਾਰ ਗਏ। ਦਿੱਲੀ ਦੀ ਟੀਮ ਨੇ ਪਹਿਲਾਂ ਖੇਡਦੇ ਹੋਏ 169 ਦੌੜਾਂ ਬਣਾਈਆਂ ਜੋ ਇਸ ਪਿੱਚ ਤੇ ਕਾਫ਼ੀ ਨਹੀਂ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।