ਵਿੰਡੀਜ਼ ਨੂੰ ਹਰਾਉਣ ਤੋਂ ਬਾਅਦ ਆਸਟਰੇਲੀਆ ਦੇ ਕਪਤਾਨ ਫਿੰਚ ਨੇ ਦਿੱਤਾ ਇਹ ਬਿਆਨ

Friday, Jun 07, 2019 - 01:56 AM (IST)

ਵਿੰਡੀਜ਼ ਨੂੰ ਹਰਾਉਣ ਤੋਂ ਬਾਅਦ ਆਸਟਰੇਲੀਆ ਦੇ ਕਪਤਾਨ ਫਿੰਚ ਨੇ ਦਿੱਤਾ ਇਹ ਬਿਆਨ

ਨਾਟਿੰਘਮ- ਆਸਟਰੇਲੀਆ ਦੀ ਟੀਮ ਇਕ ਸਮੇਂ ਸਿਰਫ 38 ਦੌੜਾਂ ਦੇ ਸਕੋਰ 'ਤੇ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਦੇ ਬਾਵਜੂਦ ਟੀਮ ਨੇ 288 ਦੌੜਾਂ ਬਣਾ ਲਈਆਂ। ਸਟੀਵ ਸਮਿਥ ਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੀ ਆਰੋਨ ਫਿੰਚ ਨੇ ਖੂਬ ਸ਼ਲਾਘਾ ਕੀਤੀ। ਮੈਚ ਤੋਂ ਬਾਅਦ ਫਿੰਚ ਨੇ ਕਿਹਾ ਕਿ ਅਸੀਂ ਬਸ ਮੈਚ 'ਚ ਬਣੇ ਰਹੇ। 38 ਦੇ ਸਕੋਰ 'ਤੇ 4 ਵਿਕਟਾਂ ਗਵਾਉਣ ਤੋਂ ਬਾਅਦ ਅਸੀਂ ਜਿਸ ਤਰੀਕੇ ਨਾਲ ਵਾਪਸੀ ਕੀਤੀ ਤੇ ਫਿਰ ਸਮਿਥ ਤੇ ਕੈਰੀ ਦੀ ਸਾਂਝੇਦਾਰੀ ਨੇ ਮੈਚ ਨੂੰ ਵਧੀਆ ਸਥਿਤੀ 'ਚ ਲਿਆਂਦਾ। ਕੁਲਟਰ-ਨਾਈਲ ਦੀ ਪਾਰੀ ਅਸਾਧਾਰਨ ਸੀ। ਅਸੀਂ ਹਮੇਸ਼ਾ ਸੋਚਿਆ ਕਿ ਉਸਦੇ ਕੋਲ ਹੁਨਰ ਹੈ ਤੇ ਅੱਜ ਉਸ ਨੂੰ ਲੰਮੇ ਸਮੇਂ ਤਕ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਇੱਥੇ ਤਕ ਵੀ ਅਸੀਂ ਗੇਂਦ ਨਾਲ ਸ਼ਾਨਦਾਰ ਗੇਂਦਬਾਜ਼ੀ ਕੀਤੀ। ਮੈਨੂੰ ਆਪਣੇ ਖਿਡਾਰੀਆਂ 'ਤੇ ਮਾਣ ਹੈ।

PunjabKesari
ਵਿੰਡੀਜ਼ ਦੇ ਤੇਜ਼ ਗੇਂਦਬਾਜ਼ਾਂ ਨੇ ਸ਼ੁਰੂਆਤ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਸ ਵਜ੍ਹਾ ਨਾਲ ਕਪਤਾਨ ਆਰੋਨ ਫਿੰਚ ਘਬਰਾ ਵੀ ਗਏ ਸਨ। ਇਸ ਦੇ ਬਾਵਜੂਦ ਉਸਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਜਿੱਤ ਹਾਸਲ ਕਰਵਾਈ। ਮਿਚੇਲ ਸਟਾਰਕ ਨੇ ਸਭ ਤੋਂ ਜ਼ਿਆਦਾ 5 ਵਿਕਟਾਂ ਹਾਸਲ ਕੀਤੀਆਂ। ਆਰੋਨ ਫਿੰਚ ਨੇ ਕਿਹਾ ਕਿ ਮੈਂ ਉਸ ਸਮੇਂ ਘਬਰਾ ਗਿਆ ਸੀ ਜਦੋਂ 38 ਦੌੜਾਂ 'ਤੇ 4 ਵਿਕਟਾਂ ਡਿੱਗ ਗਈਆਂ ਸਨ। ਅਸੀਂ ਵਾਪਸ ਲੜਦੇ ਰਹੇ, ਅਸੀਂ ਵਿਕਟ ਹਾਸਲ ਕਰਦੇ ਰਹੇ ਜੋ ਸ਼ਾਨਦਾਰ ਸੀ। ਸਾਡੇ ਚੋਟੀ ਦੇ ਕ੍ਰਮ ਨਿਰਾਸ਼ਾਜਨਕ ਸੀ, ਕੁਝ ਖਰਾਬ ਸ਼ਾਟ ਖੇਡੇ। ਮੈਨੂੰ ਲੱਗਿਆ ਕਿ ਕੁਝ ਛੋਟੀ ਗੇਂਦਾਂ ਬਹੁਤ ਉੱਚੀ ਨਹੀਂ ਸੀ।

PunjabKesari
ਜ਼ਿਕਰਯੋਗ ਹੈ ਕਿ 8ਵੇਂ ਨੰਬਰ ਦੇ ਬੱਲੇਬਾਜ਼ ਨਾਥਨ ਕਾਲਟਰ ਨਾਇਲ (92) ਦੀ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਤੇ ਉਸਦੀ ਕਪਤਾਨ ਸਟੀਵ ਸਮਿਥ (73) ਨਾਲ 7ਵੀਂ ਵਿਕਟ ਲਈ 102 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਤੋਂ ਬਾਅਦ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ (46 ਦੌੜਾਂ 'ਤੇ 5 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਸਾਬਕਾ ਚੈਂਪੀਅਨ ਆਸਟਰੇਲੀਆ ਨੇ ਵਿਸ਼ਵ ਕੱਪ ਮੁਕਾਬਲੇ ਵਿਚ ਵੈਸਟਇੰਡੀਜ਼ ਨੂੰ  ਵੀਰਵਾਰ ਨੂੰ 15 ਦੌੜਾਂ ਨਾਲ ਹਰਾ ਕੇ ਆਪਣੀ ਲਗਾਤਾਰ  ਦੂਜੀ ਜਿੱਤ ਦਰਜ ਕੀਤੀ। 


author

Gurdeep Singh

Content Editor

Related News