ਪਹਿਲੇ ਟੈਸਟ ''ਚ ਭਾਰਤ ਨੂੰ ਹਰਾਉਣ ਤੋਂ ਬਾਅਦ ਸਟੋਕਸ ਨੇ ਕਿਹਾ, ''ਇਹ ਸਾਡੀ ਸਭ ਤੋਂ ਵੱਡੀ ਜਿੱਤ ਹੈ''

Monday, Jan 29, 2024 - 04:20 PM (IST)

ਹੈਦਰਾਬਾਦ— ਬੇਨ ਸਟੋਕਸ ਨੇ ਐਤਵਾਰ ਨੂੰ ਇੱਥੇ ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ 'ਚ ਭਾਰਤ 'ਤੇ 28 ਦੌੜਾਂ ਦੀ ਜਿੱਤ ਨੂੰ ਇੰਗਲੈਂਡ ਦੇ ਕਪਤਾਨ ਵਜੋਂ ਆਪਣੀ ਸਭ ਤੋਂ ਵੱਡੀ ਸਫਲਤਾ ਕਰਾਰ ਦਿੱਤਾ। ਓਲੀ ਪੋਪ ਦੀਆਂ ਸ਼ਾਨਦਾਰ 196 ਦੌੜਾਂ ਅਤੇ ਡੈਬਿਊ ਕਰਨ ਵਾਲੇ ਖੱਬੇ ਹੱਥ ਦੇ ਸਪਿਨਰ ਟੌਮ ਹਾਰਟਲੇ ਦੀਆਂ ਸੱਤ ਵਿਕਟਾਂ ਦੀ ਬਦੌਲਤ ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 190 ਦੌੜਾਂ ਦੇ ਵੱਡੇ ਫਰਕ ਨਾਲ ਪਿੱਛੇ ਰਹਿਣ ਦੇ ਬਾਵਜੂਦ ਮੈਚ ਵਿੱਚ ਵਾਪਸੀ ਕੀਤੀ।

ਸਟੋਕਸ ਨੇ ਮੈਚ ਤੋਂ ਬਾਅਦ ਕਿਹਾ, 'ਜਦ ਤੋਂ ਮੈਂ ਕਪਤਾਨੀ ਸੰਭਾਲੀ ਹੈ, ਸਾਡੇ ਕੋਲ ਇੱਕ ਟੀਮ ਦੇ ਰੂਪ ਵਿੱਚ ਕਈ ਸ਼ਾਨਦਾਰ ਪਲ ਰਹੇ ਹਨ। ਅਸੀਂ ਕਈ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਹਨ। ਉਸ ਨੇ ਕਿਹਾ, 'ਅਸੀਂ ਕੁਝ ਸ਼ਾਨਦਾਰ ਮੈਚ ਖੇਡੇ ਹਨ ਪਰ ਮੈਨੂੰ ਲੱਗਦਾ ਹੈ ਕਿ ਇਹ ਜਿੱਤ ਯਕੀਨੀ ਤੌਰ 'ਤੇ ਮੇਰੇ ਕਪਤਾਨ ਬਣਨ ਤੋਂ ਬਾਅਦ ਸਾਡੀ ਸਭ ਤੋਂ ਵੱਡੀ ਜਿੱਤ ਹੈ।' ਭਾਰਤੀ ਬੱਲੇਬਾਜ਼ਾਂ ਨੇ ਖੱਬੇ ਹੱਥ ਦੇ ਗੇਂਦਬਾਜ਼ ਹਾਰਟਲੇ ਦੇ ਖਿਲਾਫ ਪਹਿਲੀ ਪਾਰੀ 'ਚ ਹਮਲਾਵਰ ਰੁਖ ਅਪਣਾਇਆ ਪਰ ਇਸ ਨਾਲ ਵੀ ਸਟੋਕਸ ਦਾ ਗੇਂਦਬਾਜ਼ 'ਤੇ ਭਰੋਸਾ ਘੱਟ ਨਹੀਂ ਹੋਇਆ ਅਤੇ ਉਸ ਨੇ ਦੂਜੀ ਪਾਰੀ 'ਚ ਸ਼ਾਨਦਾਰ ਵਾਪਸੀ ਕੀਤੀ। 

ਸਟੋਕਸ ਨੇ ਕਿਹਾ, 'ਕੋਈ ਗੱਲ ਨਹੀਂ (ਪਹਿਲੀ ਪਾਰੀ 'ਚ) ਮੈਂ ਉਸ ਨੂੰ ਲੰਬੇ ਸਪੈਲ ਦੇਣ ਲਈ ਤਿਆਰ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇਸ ਟੈਸਟ ਮੈਚ ਦੌਰਾਨ ਕਿਸੇ ਸਮੇਂ ਮੈਨੂੰ ਉਸ ਦੀ ਮਦਦ ਲੈਣੀ ਪਵੇਗੀ।' ਉਸ ਨੇ ਕਿਹਾ, 'ਮੈਂ ਇਹ ਨਹੀਂ ਕਹਿ ਰਿਹਾ ਕਿਉਂਕਿ ਉਸ ਨੇ ਸੱਤ ਵਿਕਟਾਂ ਲਈਆਂ ਅਤੇ ਇਸ ਪਾਰੀ 'ਚ ਸਾਨੂੰ ਮੈਚ ਜਿਤਾਇਆ। ਪਰ ਇਸ ਪਿੱਛੇ ਸੋਚ ਇਹ ਹੈ ਕਿ ਅਸੀਂ ਜਿਨ੍ਹਾਂ ਖਿਡਾਰੀਆਂ ਨੂੰ ਚੁਣਦੇ ਹਾਂ ਉਨ੍ਹਾਂ ਨੂੰ ਪੂਰਾ ਸਮਰਥਨ ਦਿੰਦੇ ਹਾਂ।


Tarsem Singh

Content Editor

Related News