ਅਮਰੀਕਾ ਨੂੰ ਹਰਾ ਕੇ ਭਾਰਤ ਜੂਨੀਅਰ ਵਿਸ਼ਵ ਕੱਪ ’ਚ 9ਵੇਂ ਸਥਾਨ ’ਤੇ
Monday, Dec 11, 2023 - 09:36 AM (IST)
ਸੈਂਟਿਆਗੋ– ਐੱਫ. ਆਈ. ਐੱਚ. ਹਾਕੀ ਮਹਿਲਾ ਜੂਨੀਅਰ ਵਿਸ਼ਵ ਕੱਪ-2023 ਦੇ ਇਕ ਰੋਮਾਂਚਕ ਮੈਚ ਵਿਚ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ ਪੈਨਲਟੀ ਸ਼ੂਟਆਊਟ ਵਿਚ 3-2 ਨਾਲ ਹਰਾ ਕੇ ਟੂਰਨਾਮੈਂਟ ਵਿਚ 9ਵਾਂ ਸਥਾਨ ਹਾਸਲ ਕੀਤਾ। ਨਿਰਧਾਰਿਤ ਸਮੇਂ ਤਕ ਦੋਵੇਂ ਟੀਮਾਂ 2-2 ਨਾਲ ਬਰਾਬਰੀ ’ਤੇ ਸਨ , ਜਿਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿਚ ਭਾਰਤ ਨੇ ਮੁਕਾਬਲਾ 3-2 ਨਾਲ ਆਪਣੇ ਪੱਖ ਵਿਚ ਕਰ ਲਿਆ।
ਨਿਰਧਾਰਿਤ 60 ਮਿੰਟਾਂ ਦੌਰਾਨ ਭਾਰਤ ਦੀ ਮੰਜੂ ਚੌਰੱਸੀਆ (11ਵੇਂ ਮਿੰਟ) ਤੇ ਸੁਨੇਲਿਤਾ ਟੋਪੋ (57ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ ਜਦਕਿ ਕੀਸਟਰਨ ਥਾਮਾਸੀ (27ਵੇਂ ਤੇ 53ਵੇਂ ਮਿੰਟ) ਨੇ ਯੂ. ਐੱਸ. ਏ. ਲਈ ਦੋ ਗੋਲ ਕੀਤੇ। ਮੈਚ ਅੰਤ 2-2 ਦੇ ਸਕੋਰ ਨਾਲ ਖਤਮ ਹੋਇਆ। ਇਸ ਤਰ੍ਹਾਂ ਪੈਨਲਟੀ ਸ਼ੂਟਆਊਟ ਵਿਚ ਪ੍ਰਵੇਸ਼ ਹੋਇਆ, ਜਿਸ ਵਿਚ ਦੋਵੇਂ ਟੀਮਾਂ 2-2 ਸ਼ਾਟਾਂ ਨੂੰ ਗੋਲ ਵਿਚ ਬਦਲਣ ਵਿਚ ਕਾਮਯਾਬ ਰਹੀਆਂ। ਬਾਅਦ ਵਿਚ ਭਾਰਤ ਦੀ ਗੋਲਕੀਪਰ ਮਾਧੁਰੀ ਕਿੰਡੋ ਨੇ ਸ਼ਾਨਦਾਰ ਬਚਾਅ ਕੀਤਾ, ਉੱਥੇ ਹੀ ਪਿਸਲ ਨੇ ਸ਼ਾਂਤੀਪੂਰਵਕ ਆਪਣੀ ਸ਼ਾਟ ਨੂੰ ਗੋਲ ਵਿਚ ਬਦਲ ਕੇ ਭਾਰਤ ਨੂੰ 3-2 ਨਾਲ ਮੈਚ ਜਿੱਤਣ ਵਿਚ ਮਦਦ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8