‘ਸਵਿਸ ਐਲਪਸ'' ਦੀ ਚੜ੍ਹਾਈ ਕਰਨ ਦੇ ਬਾਅਦ ਮਲਿਕ ਭੈਣਾਂ ਨੇ ਕਿਹਾ- ਟੀਚਾ ਜਾਰੀ ਰਹੇਗਾ
Friday, Oct 01, 2021 - 07:25 PM (IST)
ਚੇਨਈ- ਐਵਰੇਸਟ ਦੀ ਚੜ੍ਹਾਈ ਕਰ ਚੁੱਕੀਆਂ ਪਹਿਲੀ ਜੁੜਵਾ ਭੈਣਾ ਪਰਬਤਾਰੋਹੀ ਤਾਸ਼ੀ ਤੇ ਨੰਗਸ਼ੀ ਮਲਿਕ ‘ਸਵਿਟਜ਼ਰਲੈਂਡ 100 ਪਰਸੈਂਟ ਵੂਮਨ ਪੀਕ ਚੈਲੰਜ' ਦੇ ਤਹਿਤ ਸਵਿਸ ਐਲਪਸ ਪਰਬਤਲੜੀ 'ਤੇ 4000 ਮੀਟਰ (13,000 ਫ਼ੀਟ) ਦੀਆਂ ਦੋ ਚੋਟੀਆਂ ਦੀ ਚੜ੍ਹਾਈ ਕਰਕੇ ਕਾਫ਼ੀ ਉਤਸ਼ਾਹਤ ਹਨ।
ਇਨ੍ਹਾਂ ਦੋਵਾਂ ਨੇ ਇਸ ਚੜ੍ਹਾਈ ਦੇ ਤਜਰਬੇ ਨੂੰ ਬਿਹਤਰੀਨ ਕਿਹਾ ਤੇ ਆਖਿਆ ਕਿ ਭਵਿੱਖ 'ਚ ਉਹ ਵੀ ਇਸ ਤਰ੍ਹਾਂ ਪਹਾੜਾਂ ਨੂੰ ਫਤਿਹ ਕਰਨਾ ਜਾਰੀ ਰੱਖਣਗੀਆਂ। ਇਨ੍ਹਾਂ ਦੋਵਾਂ ਨੂੰ ‘ਐਵਰੇਸਟ ਟਵਿਨਸ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦੇਹਰਾਦੂਨ ਦੀ ਮਲਿਕ ਭੈਣਾਂ ਨੇ ਕਿਹਾ ਕਿ ਅਸੀਂ ਇਸ ਚੈਲੰਜ਼ ਨੂੰ ਪੂਰਾ ਕੀਤਾ ਹੈ। ਅਸੀਂ ਤਿੰਨ ਦਿਨਾਂ 'ਚ ਤਿੰਨ ਪਹਾੜ - ਐਲਾਹਿਨਹੋਰਨ (13,212 ਫ਼ੀਟ), ਬ੍ਰੇਥੋਰਨ (13,662 ਫ਼ੀਟ) ਤੇ ਰਿਫੇਲਹੋਰਨ (9603 ਫ਼ੀਟ) ਦੀ ਚੜ੍ਹਾਈ ਕੀਤੀ। ਇਹੋ ਦੋਵੇਂ ਦੁਨੀਆ ਦੀਆਂ 7 ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਦੀ ਚੜ੍ਹਾਈ ਕਰਨ ਵਾਲੀ ਪਹਿਲੀਆਂ ਜੁੜਵਾ ਭੈਣਾ ਹਨ।