ਕ੍ਰਿਸ ਗੇਲ ਦਾ ਰਿਕਾਰਡ ਤੋੜਨ ਤੋਂ ਬਾਅਦ ਰੋਹਿਤ ਸ਼ਰਮਾ ਨੇ ਕਿਹਾ, ''ਮੈਂ ਉਸ ਤੋਂ ਹੀ ਪ੍ਰੇਰਨਾ ਲਈ ਹੈ''
Thursday, Oct 12, 2023 - 05:30 PM (IST)
ਨਵੀਂ ਦਿੱਲੀ— ਅੰਤਰਰਾਸ਼ਟਰੀ ਕ੍ਰਿਕਟ 'ਚ ਕ੍ਰਿਸ ਗੇਲ ਦੇ ਸਭ ਤੋਂ ਜ਼ਿਆਦਾ ਛੱਕਿਆਂ ਦਾ ਰਿਕਾਰਡ ਤੋੜਨ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਫਰ 'ਚ ਖੁਦ 'ਯੂਨੀਵਰਸਲ ਬੌਸ' ਤੋਂ ਪ੍ਰੇਰਨਾ ਲਈ ਹੈ। ਅਫਗਾਨਿਸਤਾਨ ਖਿਲਾਫ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਖੇਡੇ ਗਏ ਵਿਸ਼ਵ ਕੱਪ ਮੈਚ 'ਚ ਰੋਹਿਤ ਨੇ 81 ਗੇਂਦਾਂ 'ਤੇ 131 ਦੌੜਾਂ ਬਣਾਈਆਂ। ਉਸ ਨੇ ਪੰਜ ਛੱਕੇ ਲਗਾ ਕੇ ਤਿੰਨੋਂ ਫਾਰਮੈਟਾਂ ਵਿੱਚ 556 ਛੱਕੇ ਪੂਰੇ ਕੀਤੇ, ਜੋ ਗੇਲ ਤੋਂ ਤਿੰਨ ਵੱਧ ਹਨ। ਰੋਹਿਤ ਨੇ 453 ਮੈਚਾਂ 'ਚ ਇਹ ਅੰਕੜਾ ਛੂਹਿਆ, ਜੋ ਗੇਲ ਤੋਂ 30 ਮੈਚ ਘੱਟ ਹੈ।
ਇਹ ਵੀ ਪੜ੍ਹੋ : IND vs AFG ਮੈਚ ਦੌਰਾਨ ਸਟੇਡੀਅਮ 'ਚ ਹੋਈ ਲੜਾਈ, ਚੱਲੇ ਘਸੁੰਨ-ਮੁੱਕੇ, ਵੀਡੀਓ ਵਾਇਰਲ
ਰੋਹਿਤ ਨੇ ਬੀ. ਸੀ. ਸੀ. ਆਈ. ਦੁਆਰਾ ਪੋਸਟ ਕੀਤੇ ਗਏ ਵੀਡੀਓ ਵਿੱਚ ਕਿਹਾ, 'ਯੂਨੀਵਰਸਲ ਬੌਸ ਤਾਂ ਯੂਨੀਵਰਸਲ ਬੌਸ ਹੁੰਦਾ ਹੈ। ਮੈਂ ਉਸ ਤੋਂ ਹੀ ਪ੍ਰੇਰਨਾ ਲਈ ਹੈ। ਸਾਲਾਂ ਦੌਰਾਨ ਅਸੀਂ ਦੇਖਿਆ ਹੈ ਕਿ ਉਹ ਇੱਕ ਛੱਕਾ ਮਾਰਨ ਵਾਲੀ ਮਸ਼ੀਨ ਹੈ। ਉਸ ਨੇ ਕਿਹਾ, 'ਉਹ ਵੀ ਉਹੀ ਜਰਸੀ (ਨੰਬਰ 45) ਪਹਿਨਦਾ ਹੈ। ਮੈਨੂੰ ਯਕੀਨ ਹੈ ਕਿ ਉਹ ਖੁਸ਼ ਹੋਵੇਗਾ ਕਿਉਂਕਿ ਜਰਸੀ ਨੰਬਰ 45 ਉਸ ਦੇ ਨਾਂ ਵਿਸ਼ਵ ਰਿਕਾਰਡ ਹੈ। ਰੋਹਿਤ ਨੇ ਕਿਹਾ ਕਿ ਛੱਕੇ ਮਾਰਨ ਦੀ ਸਮਰੱਥਾ ਹਾਸਲ ਕਰਨ ਲਈ ਕਾਫੀ ਮਿਹਨਤ ਕਰਨੀ ਪਈ।
ਇਹ ਵੀ ਪੜ੍ਹੋ : ਸਾਬਕਾ NFL ਖਿਡਾਰੀ ਸਰਜੀੳ ਬ੍ਰਾਊਨ ਆਪਣੀ ਮਾਂ ਦੀ ਮੌਤ ਦੇ ਸਬੰਧ 'ਚ ਗ੍ਰਿਫ਼ਤਾਰ
ਉਸ ਨੇ ਕਿਹਾ, 'ਜਦੋਂ ਮੈਂ ਖੇਡਣਾ ਸ਼ੁਰੂ ਕੀਤਾ ਸੀ ਤਾਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਛੱਕੇ ਲਗਾ ਸਕਾਂਗਾ। ਇਸ ਦੇ ਲਈ ਬਹੁਤ ਮਿਹਨਤ ਕੀਤੀ ਗਈ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇਸਦਾ ਫਲ ਮਿਲਿਆ ਹੈ। ਉਸ ਨੇ ਕਿਹਾ, 'ਮੈਂ ਕਦੇ ਸੰਤੁਸ਼ਟ ਨਹੀਂ ਹੁੰਦਾ ਅਤੇ ਮੈਂ ਇਸ ਲੈਅ ਨੂੰ ਬਰਕਰਾਰ ਰੱਖਣਾ ਚਾਹੁੰਦਾ ਹਾਂ। ਮੇਰਾ ਧਿਆਨ ਇਸ 'ਤੇ ਹੈ। ਇਹ ਮੇਰੇ ਲਈ ਖੁਸ਼ੀ ਦਾ ਛੋਟਾ ਪਲ ਹੈ। ਉਸ ਨੇ ਕਿਹਾ, 'ਇਹ ਵਿਸ਼ਵ ਕੱਪ ਹੈ ਜਿਸ ਦਾ ਫਾਰਮੈਟ ਵੱਖਰਾ ਹੈ। ਨੌਂ ਲੀਗ ਮੈਚ, ਸੈਮੀਫਾਈਨਲ ਅਤੇ ਫਿਰ ਫਾਈਨਲ। ਸਾਡੇ ਲਈ ਮੈਚ ਦੇ ਹਿਸਾਬ ਨਾਲ ਰਣਨੀਤੀ ਬਣਾਉਣਾ ਮਹੱਤਵਪੂਰਨ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ