6 ਮਹੀਨੇ ਬਾਅਦ ਵਾਪਸੀ ਮੁਕਾਬਲੇ ’ਚ ਜਡੇਜਾ ਨੂੰ ਮਿਲੀ ਸੌਰਾਸ਼ਟਰੀ ਦੀ ਕਮਾਨ

Tuesday, Jan 24, 2023 - 03:51 PM (IST)

6 ਮਹੀਨੇ ਬਾਅਦ ਵਾਪਸੀ ਮੁਕਾਬਲੇ ’ਚ ਜਡੇਜਾ ਨੂੰ ਮਿਲੀ ਸੌਰਾਸ਼ਟਰੀ ਦੀ ਕਮਾਨ

ਨਵੀਂ ਦਿੱਲੀ (ਭਾਸ਼ਾ)– ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਮੰਗਲਵਾਰ ਤੋਂ ਚੇਨਈ ਵਿਚ ਤਾਮਿਲਨਾਡੂ ਵਿਰੁੱਧ ਹੋਣ ਵਾਲੇ ਸੌਰਾਸ਼ਟਰ ਦੇ ਆਖਰੀ ਰਣਜੀ ਟਰਾਫੀ ਲੀਗ ਮੁਕਾਬਲੇ ਵਿਚ ਟੀਮ ਦੀ ਕਪਤਾਨੀ ਕਰੇਗਾ। ਇਸ ਮੈਚ ਦੇ ਨਾਲ ਲਗਭਗ 6 ਮਹੀਨਿਆਂ ਬਾਅਦ ਉਸਦੀ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਹੋਵੇਗੀ।

ਸੌਰਾਸ਼ਟਰ ਦੀ ਟੀਮ ਨਾਕਆਊਟ ਗੇੜ ਲਈ ਕੁਆਲੀਫਾਈ ਕਰਨ ਦੇ ਕੰਢੇ ’ਤੇ ਹੈ ਪਰ ਅਗਲੇ ਮਹੀਨੇ ਆਸਟਰੇਲੀਆ ਵਿਰੁੱਧ ਹੋਣ ਵਾਲੀ ਚਾਰ ਟੈਸਟਾਂ ਦੀ ਲੜੀ ਤੋਂ ਪਹਿਲਾਂ ਸਾਰਿਆਂ ਦੀਆਂ ਨਜ਼ਰਾਂ ਜਡੇਜਾ ਦੀ ਵਾਪਸੀ ’ਤੇ ਟਿਕੀਆਂ ਹੋਣਗੀਆਂ। ਇਹ ਚਾਰ ਦਿਨਾ ਮੁਕਾਬਲਾ ਜਡੇਜਾ ਲਈ ਫਿਟਨੈੱਸ ਟੈਸਟ ਦੀ ਤਰ੍ਹਾਂ ਹੋਵੇਗਾ ਤੇ ਜੇਕਰ ਮੈਚ ਦੀ ਪੂਰਬਲੀ ਸ਼ਾਮ ’ਤੇ ਨੈੱਟ ਸੈਸ਼ਨ ਨੂੰ ਸੰਕੇਤ ਮੰਨਿਆ ਜਾਵੇ ਤਾਂ ਇਸ ਨੂੰ 34 ਸਾਲਾ ਖਿਡਾਰੀ ਦੇ ਇਸ ਵਿਚ ਆਸਾਨੀ ਵਿਚ ਸਫਲ ਹੋਣ ਦੀ ਉਮੀਦ ਹੈ।

ਫਿਟਨੈੱਸ ਨਾਲ ਜੁੜੇ ਸਾਰੇ ਮਾਪਦੰਡਾਂ ਨੂੰ ਪਰਖਣ ਵਾਲਾ ਜੀ. ਪੀ.ਐੱਲ. ਟ੍ਰੈਕਰ ਪਹਿਨ ਕੇ ਜਡੇਜਾ ਨੇ 30 ਮਿੰਟ ਤਕ ਖੱਬੇ ਹੱਥ ਨਾਲ ਸਪਿਨ ਗੇਂਦਬਾਜ਼ੀ ਕੀਤੀ ਤੇ ਫਿਰ ਲਗਭਗ ਇੰਨਾ ਹੀ ਸਮਾਂ ਬੱਲੇ ਨਾਲ ਬਿਤਾਇਆ। ਜਡੇਜਾ ਦੀ ਫਿਟਨੈੱਸ ’ਤੇ ਨਜ਼ਰ ਰੱਖਣ ਲਈ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦਾ ਇਕ ਟ੍ਰੇਨਰ ਵੀ ਚੇਨਈ ਵਿਚ ਮੌਜੂਦ ਹੈ। ਅਗਸਤ ਵਿਚ ਏਸ਼ੀਆ ਕੱਪ ਵਿਚ ਆਪਣਾ ਪਿਛਲਾ ਮੁਕਾਬਲੇਬਾਜ਼ੀ ਮੈਚ ਖੇਡਣ ਤੋਂ ਬਾਅਦ ਜਡੇਜਾ ਦੇ ਗੋਡੇ ਦਾ ਆਪ੍ਰੇਸ਼ਾਨ ਹੋਇਆ ਸੀ।


author

Tarsem Singh

Content Editor

Related News