ਹਿੰਦੂਆਂ ਦੀ ਮਦਦ ਕਰਨ ਮੰਦਿਰ ਪਹੁੰਚੇ ਅਫਰੀਦੀ, ਮਿਲਿਆ ਆਸ਼ੀਰਵਾਦ

05/14/2020 12:58:04 AM

ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਇਸ ਸਮੇਂ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਆਪਣੇ ਫਾਊਂਡੇਸ਼ਨ ਨਾਲ ਪਾਕਿਸਤਾਨ ਦੇ ਲੋਕਾਂ ਦੀ ਖੂਬ ਮਦਦ ਕਰ ਰਹੇ ਹਨ। ਇਹੀ ਨਹੀਂ ਪਾਕਿਸਕਾਨ 'ਚ ਰਹਿ ਰਹੇ ਹਿੰਦੂਆਂ ਦੀ ਵੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ। ਟਵਿੱਟਰ 'ਤੇ ਅਫਰੀਦੀ ਨੇ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮੰਦਿਰ 'ਚ ਜਾ ਕੇ ਹਿੰਦੂ ਲੋਕਾਂ ਦੀ ਮਦਦ ਕਰ ਰਹੇ ਹਨ। ਅਫਰੀਦੀ ਨੇ ਟਵੀਟ 'ਚ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਲਕਸ਼ਮੀ ਨਾਰਾਇਣ ਮੰਦਿਰ 'ਚ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਅਫਰੀਦੀ ਦੇ ਨਾਲ ਪਾਕਿਸਤਾਨ ਦੇ ਸਕੁਐਸ਼ ਖਿਡਾਰੀ ਜਹਾਂਗੀਰ ਖਾਨ ਵੀ ਉੱਥੇ ਮੌਜੂਦ ਹੈ। ਅਫਰੀਦੀ ਦੇ ਇਸ ਕੰਮ ਦੀ ਖੂਬ ਸ਼ਲਾਘਾ ਵੀ ਹੋ ਰਹੀ ਹੈ। ਇੱਥੇ ਤੱਕ ਕਿ ਪਾਕਿਸਤਾਨ ਦੇ ਲੋਕ ਅਫਰੀਦੀ ਦੇ ਜੱਜਬੇ ਨੂੰ ਸਲਾਮ ਕਰ ਰਹੇ ਹਨ।


ਜ਼ਿਕਰਯੋਗ ਹੈ ਕਿ ਅਫਰੀਦੀ ਨੇ ਕੋਰੋਨਾ ਵਿਰੁੱਧ ਲੜਾਈ 'ਚ ਇਕ ਹੋਰ ਅਹਿਮ ਕਦਮ ਵੀ ਚੁੱਕਿਆ ਹੈ। ਅਫਰੀਦੀ ਨੇ ਆਪਣੇ ਟਵਿੱਟਰ 'ਤੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਇਸ ਬਿਪਦਾ ਨਾਲ ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਸਾਰੇ ਬ੍ਰਾਂਡਸ ਦੇ ਲਈ ਫ੍ਰੀ 'ਚ ਐਡ ਕਰਨਗੇ। ਉਸ ਐਡ ਦੇ ਜਰੀਏ ਜੋ ਵੀ ਪੈਸਾ ਆਵੇਗਾ ਉਸ ਨਾਲ ਗਰੀਬ ਲੋਕਾਂ ਦੀ ਮਦਦ ਕੀਤੀ ਜਾਵੇਗੀ।

 


Gurdeep Singh

Content Editor

Related News