ਦੱ. ਅਫਰੀਕਾ ਦੇ ਕਪਤਾਨ ਡੂ ਪਲੇਸਿਸ ਤੀਜੇ ਟੈਸਟ ਮੈਚ ''ਚ ਮੁਅੱਤਲ

Monday, Jan 07, 2019 - 05:27 AM (IST)

ਦੱ. ਅਫਰੀਕਾ ਦੇ ਕਪਤਾਨ ਡੂ ਪਲੇਸਿਸ ਤੀਜੇ ਟੈਸਟ ਮੈਚ ''ਚ ਮੁਅੱਤਲ

ਕੇਪਟਾਊਨ— ਪਾਕਿਸਤਾਨ ਵਿਰੁੱਧ ਦੱਖਣੀ ਅਫਰੀਕਾ ਟੀਮ ਨੂੰ 'ਧੀਮੀ ਓਵਰ ਗਤੀ' ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਦੇ ਕਪਤਾਨ ਫਾਫ ਡੂ ਪਲੇਸਿਸ ਨੂੰ ਇਕ ਟੈਸਟ ਮੈਚ ਲਈ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਨਾਲ ਉਹ ਸੀਰੀਜ਼ ਦਾ ਤੀਜਾ ਤੇ ਆਖਰੀ ਟੈਸਟ ਨਹੀਂ ਖੇਡ ਸਕੇਗਾ। ਹਾਲਾਂਕਿ ਦੱਖਣੀ ਅਫਰੀਕਾ ਨੇ ਦੂਜੇ ਟੈਸਟ 'ਚ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ 3 ਟੈਸਟ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾ ਲਈ ਹੈ। ਆਈ. ਸੀ. ਸੀ. ਨੇ ਮੈਚ ਤੋਂ ਬਾਅਦ ਇਸ ਸਜ਼ਾ ਦਾ ਐਲਾਨ ਕੀਤਾ। 
ਡੂ ਪਲੇਸਿਸ ਤੇ ਉਸਦੇ ਖਿਡਾਰੀਆਂ 'ਤੇ ਵੀ ਉਸਦੇ ਮੈਚ ਫੀਸ ਦਾ ਕੁਝ ਫੀਸਦੀ ਜੁਰਮਾਨਾ ਲਗਾਇਆ ਹੈ। ਧੀਮੀ ਓਵਰ ਗਤੀ ਦੇ ਕਾਰਨ ਪਹਿਲੇ 3 ਦਿਨਾਂ 'ਚ ਅੱਧਾ- ਅੱਧਾ ਘੰਟਾ ਜੋੜਿਆ ਗਿਆ ਸੀ। ਡੂ ਪਲੇਸਿਸ ਪਿਛਲੇ ਸਾਲ 17 ਜਨਵਰੀ ਨੂੰ ਸੈਂਚੁਰੀਅਨ 'ਚ ਭਾਰਤ ਵਿਰੁੱਧ ਮੈਚ 'ਚ ਵੀ ਧੀਮੀ ਓਵਰ ਗਤੀ ਦੇ ਦੋਸ਼ੀ ਪਾਏ ਗਏ ਸਨ, ਜਿਸ ਨਾਲ 12 ਮਹੀਨੇ 'ਚ ਉਸ ਦਾ ਦੂਜਾ ਅਪਰਾਧ ਹੈ।
 


Related News