ਅਫਗਾਨਿਸਤਾਨ ਨੇ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਟ੍ਰਾਟ ਦਾ ਕਰਾਰ ਇਕ ਸਾਲ ਲਈ ਵਧਾਇਆ
Wednesday, Dec 11, 2024 - 11:21 AM (IST)
ਨਵੀਂ ਦਿੱਲੀ– ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਆਪਣੀ ਰਾਸ਼ਟਰੀ ਟੀਮ ਦੇ ਮੁੱਖ ਕੋਚ ਜੋਨਾਥਨ ਟ੍ਰਾਟ ਦਾ ਕਰਾਰ ਇਕ ਸਾਲ ਲਈ ਵਧਾ ਦਿੱਤਾ ਹੈ ਤੇ ਇਸ ਤਰ੍ਹਾਂ ਨਾਲ ਉਹ 2025 ਵਿਚ ਵੀ ਆਪਣੀ ਇਸ ਭੂਮਿਕਾ ਨੂੰ ਨਿਭਾਏਗਾ। ਇਹ ਐਲਾਨ ਅਗਲੇ ਸਾਲ ਹੋਣ ਵਾਲੀ ਚੈਂਪੀਅਨਜ਼ ਟਰਾਫੀ ਤੋਂ ਕੁਝ ਮਹੀਨੇ ਪਹਿਲਾਂ ਕੀਤਾ ਗਿਆ ਹੈ।
ਅਫਗਾਨਿਸਤਾਨ ਪਹਿਲੀ ਵਾਰ ਇਸ ਟੂਰਨਾਮੈਂਟ ਵਿਚ ਹਿੱਸਾ ਲਵੇਗਾ। ਇੰਗਲੈਂਡ ਦੇ 43 ਸਾਲਾ ਸਾਬਕਾ ਬੱਲੇਬਾਜ਼ ਟ੍ਰਾਟ ਨੇ ਜੁਲਾਈ 2022 ਵਿਚ ਅਫਗਾਨਿਸਤਾਨ ਦੇ ਮੁੱਖ ਕੋਚ ਦਾ ਅਹੁਦਾ ਸੰਭਾਲਿਆ ਸੀ। ਉਸਦੇ ਮਾਰਗਦਰਸ਼ਨ ਵਿਚ ਟੀਮ ਨੇ ਕੌਮਾਂਤਰੀ ਕ੍ਰਿਕਟ ਵਿਚ ਪ੍ਰਭਾਵਸ਼ਾਲੀ ਤਰੱਕੀ ਕੀਤੀ ਹੈ।
ਟ੍ਰਾਟ ਦੀ ਨਿਯੁਕਤੀ ਤੋਂ ਬਾਅਦ ਤੋਂ ਅਫਗਾਨਿਸਤਾਨ ਨੇ 34 ਵਨ ਡੇ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ 14 ਵਿਚ ਉਸ ਨੇ ਜਿੱਤ ਹਾਸਲ ਕੀਤੀ ਹੈ। ਇਸ ਦੌਰਾਨ ਅਫਗਾਨਿਸਤਾਨ ਨੇ ਜਿਹੜੇ 44 ਟੀ-20 ਕੌਮਾਂਤਰੀ ਮੈਚ ਖੇਡੇ ਹਨ, ਉਨ੍ਹਾਂ ਵਿਚੋਂ 20 ਵਿਚ ਉਸ ਨੂੰ ਜਿੱਤ ਮਿਲੀ।