ਅਫਗਾਨਿਸਤਾਨ ਨੇ ਪਹਿਲੇ ਵਨ ਡੇ ''ਚ ਆਇਰਲੈਂਡ ਨੂੰ 5 ਵਿਕਟਾਂ ਨਾਲ ਹਰਾਇਆ

03/01/2019 12:18:09 AM

ਦੇਹਾਰਦੂਨ— ਅਫਗਾਨਿਸਤਾਨ ਨੇ ਪਹਿਲੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਆਇਰਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਆਇਰਲੈਂਡ ਦੀ ਟੀਮ 49.2 ਓਵਰਾਂ ਵਿਚ 161 ਦੌੜਾਂ 'ਤੇ ਸਿਮਟ ਗਈ। ਅਫਗਾਨਿਸਤਾਨ ਨੇ ਇਸ ਦੇ ਜਵਾਬ ਵਿਚ 41.5 ਓਵਰਾਂ ਵਿਚ 5 ਵਿਕਟਾਂ 'ਤੇ 165 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕਰ ਲਈ।

PunjabKesari


Gurdeep Singh

Content Editor

Related News