ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ 2022 ਲਈ ਟੀਮ ਦਾ ਕੀਤਾ ਐਲਾਨ
Thursday, Sep 15, 2022 - 06:56 PM (IST)

ਕਾਬੁਲ : ਬੱਲੇਬਾਜ਼ ਦਰਵੇਸ਼ ਰਸੂਲ ਅਤੇ ਤੇਜ਼ ਗੇਂਦਬਾਜ਼ ਸਲੀਮ ਸਾਫੀ ਨੂੰ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਵੀਰਵਾਰ ਨੂੰ ਅਫਗਾਨਿਸਤਾਨ ਦੀ 15 ਮੈਂਬਰੀ ਟੀਮ 'ਚ ਚੁਣਿਆ ਗਿਆ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਦਾ ਇਹ ਆਯੋਜਨ 16 ਅਕਤੂਬਰ ਤੋਂ 13 ਨਵੰਬਰ ਤੱਕ ਹੋਵੇਗਾ।
ਹਾਲ ਹੀ 'ਚ ਏਸ਼ੀਆ ਕੱਪ ਦੌਰਾਨ ਅਫਗਾਨਿਸਤਾਨ ਦੀ ਟੀਮ ਦਾ ਹਿੱਸਾ ਰਹੇ 17 ਖਿਡਾਰੀਆਂ 'ਚੋਂ ਸਮੀਉੱਲ੍ਹਾ ਸ਼ਿਨਵਾਰੀ, ਹਸ਼ਮਤੁੱਲ੍ਹਾ ਸ਼ਾਹਿਦੀ, ਅਫਸਰ ਜਜ਼ਈ, ਕਰੀਮ ਜਨਤ ਅਤੇ ਨੂਰ ਅਹਿਮਦ ਨੂੰ ਮੁੱਖ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ। ਰਸੂਲੀ ਨੇ ਸੱਟ ਤੋਂ ਉਭਰ ਕੇ ਟੀਮ 'ਚ ਵਾਪਸੀ ਕੀਤੀ ਹੈ। ਲੈੱਗ ਸਪਿਨ ਆਲਰਾਊਂਡਰ ਕੈਸ ਅਹਿਮਦ ਅਤੇ ਸਾਫੀ ਵੀ ਅੰਤਿਮ 15 ਟੀਮ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ। ਜਜ਼ਈ, ਸ਼ਰਫੂਦੀਨ ਅਸ਼ਰਫ, ਰਹਿਮਤ ਸ਼ਾਹ ਅਤੇ ਗੁਲਬਦੀਨ ਨਾਇਬ ਰਿਜ਼ਰਵ ਖਿਡਾਰੀਆਂ ਵਜੋਂ ਆਸਟ੍ਰੇਲੀਆ ਜਾਣਗੇ।
ਇਹ ਵੀ ਪੜ੍ਹੋ : ਵਿਨੇਸ਼ ਫੋਗਾਟ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਜਿੱਤਿਆ ਕਾਂਸੀ ਦਾ ਤਮਗ਼ਾ
ਟੀਮ ਦੀ ਅਗਵਾਈ ਤਜਰਬੇਕਾਰ ਮੁਹੰਮਦ ਨਬੀ ਕਰਨਗੇ। ਮੁੱਖ ਚੋਣਕਾਰ ਨੂਰ ਮਲਿਕਜ਼ਈ ਨੇ ਕਿਹਾ, "ਏਸ਼ੀਆ ਕੱਪ ਆਸਟਰੇਲੀਆ ਵਿੱਚ ਕੌਮਾਂਤਰੀ ਟੂਰਨਾਮੈਂਟ ਲਈ ਟੀਮ ਦਾ ਫੈਸਲਾ ਕਰਨ ਦਾ ਵਧੀਆ ਮੌਕਾ ਸੀ।" ਉਸ ਨੇ ਕਿਹਾ, 'ਰਸੂਲੀ ਉਂਗਲ ਦੀ ਸੱਟ ਤੋਂ ਉਭਰਿਆ ਹੈ ਅਤੇ ਸ਼ਪੇਜਾ ਕ੍ਰਿਕਟ ਲੀਗ 2022 ਟੀ0 ਪ੍ਰਤੀਯੋਗਿਤਾ 'ਚ ਚੰਗਾ ਪ੍ਰਦਰਸ਼ਨ ਕਰਕੇ ਟੀਮ 'ਚ ਜਗ੍ਹਾ ਬਣਾਈ ਹੈ। ਆਸਟਰੇਲੀਆ ਦੇ ਹਾਲਾਤ ਤੇਜ਼ ਗੇਂਦਬਾਜ਼ੀ ਲਈ ਅਨੁਕੂਲ ਹਨ, ਇਸ ਲਈ ਅਸੀਂ ਸਲੀਮ ਸਾਫੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।'
ਟੀ20 ਵਿਸ਼ਵ ਕੱਪ ਲਈ ਅਫਗਾਨਿਸਤਾਨੀ ਟੀਮ :
ਮੁਹੰਮਦ ਨਬੀ (ਕਪਤਾਨ), ਨਜੀਬੁੱਲ੍ਹਾ ਜ਼ਦਰਾਨ (ਉਪ-ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼, ਅਜ਼ਮਤੁੱਲ੍ਹਾ ਓਮਰਜ਼ਈ, ਦਰਵੇਸ਼ ਰਸੂਲ, ਫਰੀਦ ਅਹਿਮਦ ਮਲਿਕ, ਫਜ਼ਲ ਹੱਕ ਫਾਰੂਕੀ, ਹਜ਼ਰਤੁੱਲ੍ਹਾ ਜਜ਼ਈ, ਇਬਰਾਹਿਮ ਜ਼ਾਦਰਾਨ, ਮੁਜੀਬ ਉਰ ਰਹਿਮਾਨ, ਨਵੀਨ ਉਲ ਹੱਕ, ਕੈਸ ਅਹਿਮਦ, ਰਾਸ਼ਿਦ ਖਾਨ, ਸਲੀਮ ਸਾਫੀ ਅਤੇ ਉਸਮਾਨ ਗਨੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।