CPL ਵਿਚਾਲੇ ਛੱਡ ਦੇਸ਼ ਵਾਪਸ ਆਏ ਅਫਗਾਨਿਸਤਾਨੀ ਕ੍ਰਿਕਟਰ, ਇਹ ਹੈ ਕਾਰਨ
Wednesday, Aug 26, 2020 - 11:53 PM (IST)
ਲੰਡਨ- ਅਫਗਾਨਿਸਤਾਨ ਦੇ 6 ਕ੍ਰਿਕਟਰ ਜਿਨ੍ਹਾਂ 'ਚ ਮੁਜੀਬ ਉਰ ਰਹਿਮਾਨ, ਰਾਸ਼ਿਦ ਖਾਨ ਤੇ ਮੁਹੰਮਦ ਨਬੀ ਸ਼ਾਮਲ ਹਨ। ਕੈਰੀਬੀਅਨ ਪ੍ਰੀਮੀਅਰ ਲੀਗ (ਸੀ. ਪੀ. ਐੱਲ.) 2020 ਦੇ ਆਖਰੀ ਹਫਤੇ ਨੂੰ ਮਿਸ ਕਰ ਸਕਦੇ ਹਨ। ਇਹ ਖਿਡਾਰੀ ਅਫਗਾਨਿਸਤਾਨ ਦੀ ਘਰੇਲੂ ਟੀ-20 ਮੁਕਾਬਲੇ ਸ਼ੋਭੇਜਾ ਕ੍ਰਿਕਟ ਲੀਗ ਖੇਡਣ ਦੇ ਲਈ ਦੇਸ਼ ਵਾਪਸ ਆ ਗਏ ਹਨ। ਸ਼ੋਭੇਜਾ ਕ੍ਰਿਕਟ ਲੀਗ 6 ਸਤੰਬਰ ਤੋਂ 16 ਸਤੰਬਰ ਤੱਕ ਖੇਡੀ ਜਾਣੀ ਹੈ, ਜਦਕਿ ਸੀ. ਪੀ. ਐੱਲ. ਦਾ ਫਾਈਨਲ 10 ਸਤੰਬਰ ਨੂੰ ਹੋਣਾ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ ਕਾਰਜਕਾਰੀ ਅਧਿਕਾਰੀ ਨਜ਼ੀਮ ਜਾਰ ਅਬਦੁੱਲਰਹੀਮਜ਼ਈ ਨੇ ਕਿਹਾ ਕਿ ਅਸੀਂ ਕ੍ਰਿਕਟ ਵੈਸਟਇੰਡੀਜ਼ ਨੂੰ ਇਕ ਈ-ਮੇਲ ਕੀਤੀ ਹੈ। 5 ਸਤੰਬਰ ਨੂੰ ਸਾਡੇ ਕੋਲ ਸੀ. ਪੀ. ਐੱਲ. ਦੇ ਖਿਡਾਰੀ ਹੋਣਗੇ। ਉਨ੍ਹਾਂ ਨੇ ਕਿਹਾ ਕਿ ਉਹ ਇਸ ਵਾਰੇ 'ਚ ਜਾਣੂ ਹਨ। ਸ਼ੋਭੇਜਾ ਲੀਗ 'ਚ ਨਬੀ ਮਿਸ-ਏ- ਅਨਾਕ ਨਾਈਟਸ ਦੀ ਕਪਤਾਨੀ ਕਰੇਗਾ ਜਦਕਿ ਮੁਜੀਬ ਤੇ ਨਵੀਨ ਕਾਬੁਲ ਈਗਲਸ ਦੀ ਨੁਮਾਇੰਦਗੀ ਕਰੇਗਾ। ਰਾਸ਼ਿਦ ਬੈਂਡ-ਏ-ਆਮਿਰ ਡ੍ਰੇਗਨ ਦੇ ਲਈ ਖੇਡੇਗਾ। 11 ਰੋਜ਼ਾ ਮੈਗਾ ਈਵੈਂਟ ਦੇ ਦੌਰਾਨ 19 ਮੈਚ ਹੋਣਗੇ, ਜਿਸ 'ਚ ਚਾਰ ਪਲੇਅ-ਆਫ ਸ਼ਾਮਲ ਹੋਣਗੇ। ਸਾਰੇ ਮੈਚ ਕਾਬੁਲ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਜਾਣਗੇ।