ਅਫਗਾਨ ਬੋਰਡ ਨੇ ਸ਼ਹਿਜ਼ਾਦ ਨੂੰ ਕੀਤਾ ਮੁਅੱਤਲ
08/10/2019 11:18:06 PM
ਕਾਬੁਲ— ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਮੁਹੰਮਦ ਸ਼ਹਿਜ਼ਾਦ ਨੂੰ ਬੋਰਡ ਦੇ ਜਾਬਤੇ ਦੀ ਉਲੰਘਣਾ ਕਰਨ 'ਤੇ ਹਮੇਸ਼ਾ ਦੇ ਲਈ ਮੁਅੱਤਲ ਕਰ ਦਿੱਤਾ ਹੈ। ਬੋਰਡ ਦੇ ਰਿਲੀਜ਼ ਅਨੁਸਾਰ ਸ਼ਹਿਜ਼ਾਦ ਨੇ ਦੇਸ਼ ਦੇ ਬਾਹਰ ਯਾਤਰਾ ਕਰਨ ਲਈ ਬੋਰਡ ਦੀ ਇਜ਼ਾਜ਼ਤ ਲੈਣ ਦੀ ਨੀਤੀ ਦੀ ਪਾਲਣਾ ਨਹੀਂ ਕੀਤੀ। ਇਸ ਤੋਂ ਇਲਾਵਾ ਸ਼ਹਿਜ਼ਾਦ ਨੂੰ ਵਿਸ਼ਵ ਕੱਪ ਦੇ ਦੌਰਾਨ ਅਨੁਸ਼ਾਸਨ ਮਾਮਲੇ ਦੇ ਸਬੰਧ 'ਚ 20 ਤੇ 25 ਜੁਲਾਈ ਨੂੰ ਬੋਰਡ ਦੀ ਅਨੁਸ਼ਾਸਨ ਕਮੇਟੀ ਦੇ ਅੱਗੇ ਪੇਸ਼ ਹੋਣਾ ਸੀ ਪਰ ਉਹ ਇਸ ਤਰ੍ਹਾ ਕਰਨ 'ਚ ਅਸਫਲ ਰਹੇ। ਸ਼ਹਿਜ਼ਾਦ 'ਤੇ ਹੋਰ ਪ੍ਰਤੀਬੰਧ ਲਗਾਉਣ ਨੂੰ ਲੈ ਕੇ ਬੋਰਡ ਦੀ ਬੈਠਕ ਈਦ ਤੋਂ ਬਾਅਦ ਹੋਵੇਗੀ।