AFC ਅੰਡਰ-20 ਏਸ਼ੀਆਈ ਕੱਪ ਕੁਆਲੀਫਾਇਰ, ਭਾਰਤ ਸਾਹਮਣੇ ਕਰੋ ਜਾਂ ਮਰੋ ਦੇ ਮੈਚ ''ਚ ਲਾਓਸ ਦੀ ਚੁਣੌਤੀ

Saturday, Sep 28, 2024 - 06:16 PM (IST)

AFC ਅੰਡਰ-20 ਏਸ਼ੀਆਈ ਕੱਪ ਕੁਆਲੀਫਾਇਰ, ਭਾਰਤ ਸਾਹਮਣੇ ਕਰੋ ਜਾਂ ਮਰੋ ਦੇ ਮੈਚ ''ਚ ਲਾਓਸ ਦੀ ਚੁਣੌਤੀ

ਵਿਯਨਤਿਯਾਨੇ (ਲਾਓਸ)– ਈਰਾਨ ਵਿਰੁੱਧ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਭਾਰਤੀ ਫੁੱਟਬਾਲ ਟੀਮ ਨੂੰ ਏ. ਐੱਫ. ਸੀ. ਅੰਡਰ-20 ਏਸ਼ੀਆਈ ਕੱਪ ਦੇ ਮੁੱਖ ਟੂਰਨਾਮੈਂਟ ਵਿਚ ਜਗ੍ਹਾ ਲਈ ਐਤਵਾਰ ਨੂੰ ਕੁਆਲੀਫਾਇਰ ਮੁਕਾਬਲੇ ਵਿਚ ਮੇਜ਼ਬਾਨ ਲਾਓਸ ਨਾਲ ਭਿੜੇਗੀ।  ਭਾਰਤ ਏ. ਐੱਫ. ਸੀ. ਅੰਡਰ-20 ਏਸ਼ੀਆਈ ਕੱਪ ਦੇ ਫਾਈਨਲ ਰਾਊਂਡ ਵਿਚ ਪਿਛਲੀ ਵਾਰ 2006 ਵਿਚ ਪਹੁੰਚਿਆ ਸੀ। ਇਸ ਟੂਰਨਾਮੈਂਟ ਨੂੰ ਪਹਿਲਾਂ ਏ.ਐੱਫ. ਸੀ. ਯੂਥ ਚੈਂਪੀਅਨਸ਼ਿਪ ਤੇ ਏ. ਐੱਫ. ਸੀ. ਅੰਡਰ-19 ਚੈਂਪੀਅਨਸ਼ਿਪ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜਿਸ ਦੀ ਭਾਰਤ ਨੇ 2006 ਵਿਚ ਮੇਜ਼ਬਾਨੀ ਕੀਤੀ ਸੀ। ਭਾਰਤ ਗਰੁੱਪ-ਜੀ ਵਿਚ ਈਰਾਨ ਤੋਂ ਬਾਅਦ ਦੂਜੇ ਸਥਾਨ ’ਤੇ ਹੈ।
ਹਰੇਕ ਗਰੁੱਪ ਦੀਆਂ ਚੋਟੀ ਦੀਆਂ ਟੀਮਾਂ ਤੋਂ ਇਲਾਵਾ ਦੂਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨਾਲ 5 ਟੀਮਾਂ ਮੁੱਖ ਟੂਰਨਾਮੈਂਟ ਲਈ ਕੁਆਲੀਫਾਈ ਕਰਨਗੀਆਂ। ਮੁੱਖ ਟੂਰਨਾਮੈਂਟ ਦਾ ਆਯੋਜਨ ਅਗਲੇ ਸਾਲ (2025) ਚੀਨ ਵਿਚ ਹੋਵੇਗਾ।
ਭਾਰਤੀ ਟੀਮ ਸ਼ੁੱਕਰਵਾਰ ਨੂੰ ਮੈਚ ਦੇ ਜ਼ਿਆਦਾਤਰ ਹਿੱਸੇ ਵਿਚ ਮਜ਼ਬੂਤ ਵਿਰੋਧੀ ਈਰਾਨ ਨੂੰ ਗੋਲ ਤੋਂ ਦੂਰ ਰੱਖਣ ਤੋਂ ਬਾਅਦ 88ਵੇਂ ਮਿੰਟ ਵਿਚ ਇਕ ਗੋਲ ਗੁਆ ਬੈਠੀ। ਟੀਮ ਨੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੰਗੋਲੀਆ ਨੂੰ 4-1 ਨਾਲ ਹਰਾਇਆ ਸੀ। ਭਾਰਤ ਨੂੰ ਮੁੱਖ ਟੂਰਨਾਮੈਂਟ ਵਿਚ ਜਗ੍ਹਾ ਬਣਾਉਣ ਲਈ ਹਰ ਹਾਲ ਵਿਚ ਇਸ ਮੈਚ ਵਿਚ ਜਿੱਤਣਾ ਪਵੇਗਾ। ਈਰਾਨ ਵਿਰੁੱਧ ਹਾਰ ਦੇ ਬਾਵਜੂਦ ਕੋਚ ਰੰਜਨ ਚੌਧਰੀ ਨੇ ਟੀਮ  ਦੇ ਖਿਡਾਰੀਆਂ ਦੀ ਸ਼ਲਾਘਾ ਕੀਤੀ। 
ਉਸ ਨੇ ਕਿਹਾ,‘‘ਸਾਡੇ ਖਿਡਾਰੀਆਂ ਨੇ ਏਸ਼ੀਆ ਸਰਵਸ੍ਰੇਸ਼ਠ ਟੀਮਾਂ ਵਿਚੋਂ ਇਕ ਵਿਰੁੱਧ ਜ਼ਬਰਦਸਤ ਖੇਡ ਖੇਡੀ। ਉਸ ਨੇ ਸਭ ਕੁਝ ਸਹੀ ਢੰਗ ਨਾਲ ਕੀਤਾ। ਉਨ੍ਹਾਂ ਨੇ ਸਾਰੀਆਂ ਯੋਜਨਾਵਾਂ ਨੂੰ ਪੂਰਣਤਾ ਦੇ ਨਾਲ ਅਮਲ ਵਿਚ ਲਿਆਂਦਾ ਪਰ ਜਦੋਂ ਤੁਸੀਂ ਈਰਾਨ ਵਰਗੀਆਂ ਚੋਟੀ ਦੀਆਂ ਟੀਮਾਂ ਵਿਰੁੱਧ ਖੇਡਦੇ ਹੋ ਤਾਂ ਇਕ ਛੋਟਾ ਜਿਹਾ ਮੌਕਾ ਦੇਣਾ ਵੀ ਤੁਹਾਨੂੰ ਭਾਰੀ ਪੈ ਸਕਦਾ ਹੈ।
ਉਸ ਨੇ ਕਿਹਾ,‘‘ਇਹ ਸਾਡੇ ਲਈ ਅੰਤ ਨਹੀਂ ਹੈ। ਲਾਓਸ ਵਿਰੁੱਧ ਅਸੀਂ ਆਪਣੇ ਗਰੁੱਪ ਗੇੜ ਦੇ ਆਪਣੇ ਆਖਰੀ ਮੈਚ ਨੂੰ ਜਿੱਤਣ ਦੇ ਬਾਰੇ ਵਿਚ ਸੋਚਣਾ ਪਵੇਗਾ। ਮੇਜ਼ਬਾਨ ਲਾਓਸ ਨੇ ਵੀ ਆਪਣੇ ਸ਼ੁਰੂਆਤੀ ਮੈਚ ਵਿਚ ਈਰਾਨ ਦੇ ਹੱਥੋਂ ਮਿਲੀ 0-8 ਦੀ ਹਾਰ ਦੀ ਨਿਰਾਸ਼ਾ ਤੋਂ ਉੱਭਰਦੇ ਹੋਏ ਮੰਗੋਲੀਆ ਨੂੰ 6-0 ਨਾਲ ਹਰਾਇਆ ਸੀ। ਭਾਰਤੀ ਟੀਮ ਗੋਲ ਫਰਕ ਨਾਲ ਬਿਹਤਰ ਸਥਿਤੀ ਵਿਚ ਹੈ ਪਰ ਲਾਓਸ ਨੂੰ ਇਸ ਮੁਕਾਬਲੇ ਵਿਚ ਘਰੇਲੂ ਹਾਲਾਤ ਤੇ ਦਰਸ਼ਕਾਂ ਦਾ ਸਾਥ ਮਿਲੇਗਾ।


author

Aarti dhillon

Content Editor

Related News