AFC ਗੋਆ ਬੱਚਿਆਂ ਲਈ ਕਰੇਗਾ ਵਿਸ਼ੇਸ਼ ਪ੍ਰੋਗਰਾਮ

04/10/2018 8:14:42 PM

ਪਣਜੀ— ਪੇਸ਼ੇਵਰ ਫੁੱਟਬਾਲ ਫ੍ਰੈਂਚਾਈਜ਼ੀ ਏ. ਐੱਫ. ਸੀ. ਗੋਆ, ਫੋਰਸਾ ਫਾਊਡੇਸ਼ਨ ਦੇ ਸਹਿਯੋਗ ਨਾਲ ਬੱਚਿਆਂ ਦੇ ਲਈ ਇਕ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ। ਪ੍ਰੋਗਰਮ 'ਏ. ਐੱਫ. ਸੀ. ਸਾਕਰ ਸਕੂਲਸ' 20 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਵਿਸ਼ੇਸ਼ ਰੂਪ ਨਾਲ ਤਿਆਰ ਕੀਤੇ ਗਏ ਪ੍ਰੋਗਰਾਮ ਦਾ ਟੀਚਾ ਗੋਆ 'ਚ ਖੇਡ ਦੇ ਵਿਕਾਸ 'ਚ ਮਦਦ ਕਰਨਾ ਤੇ ਜ਼ਿਆਦਾ ਬੱਚਿਆਂ ਨੂੰ ਫੁੱਟਬਾਲ ਖੇਡਣ ਦਾ ਮੌਕਾ ਦੇਣਾ ਹੈ। ਇਹ ਪ੍ਰੋਗਰਾਮ ਸਕੂਲਾਂ 'ਚ ਇਕ ਮਹੀਨੇ - 20 ਅਪ੍ਰੈਲ ਤੋਂ 20 ਮਈ ਤਕ ਚੱਲੇਗਾ ਤੇ ਇਸ 'ਚ 8 ਤੋਂ 14 ਸਾਲ ਦੇ ਬੱਚੇ ਹਿੱਸਾ ਲੈਣਗੇ।


Related News