ਅਦਿੱਤੀ ਨੇ LPG ਵਿਚ ਲਗਾਤਾਰ 6ਵੇਂ ਕੱਟ ’ਚ ਬਣਾਈ ਜਗ੍ਹਾ
Saturday, Apr 24, 2021 - 02:20 AM (IST)
ਲਾਸ ਏਂਜਲਸ– ਭਾਰਤ ਦੀ ਗੋਲਫਰ ਅਦਿੱਤੀ ਅਸ਼ੋਕ ਕੁਝ ਮੌਕਿਆਂ ’ਤੇ ਖੁੰਝਣ ਦੇ ਬਾਵਜੂਦ ਈਵਨ ਪਾਰ 71 ਦਾ ਸਕੋਰ ਬਣਾ ਕੇ ਐੱਲ. ਪੀ. ਜੀ. ਏ. ਦੇ ਟੂਰਨਾਮੈਂਟ ਹਿਊਜ਼ੇਲ ਏਅਰ ਪ੍ਰੀਮੀਆ ਐੱਲ. ਏ. ਓਪਨ ਦੇ ਕੱਟ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੀ। ਮਹਿਲਾਵਾਂ ਦੇ ਸਭ ਤੋਂ ਵੱਡੇ ਟੂਰ ਵਿਚ ਖੇਡ ਰਹੀ ਇਕਲੌਤੀ ਭਾਰਤੀ ਅਦਿੱਤੀ ਦਾ ਦੋ ਦੌਰ ਤੋਂ ਬਾਅਦ ਕੁਲ ਸਕੋਰ ਇਕ ਅੰਡਰ 141 ਹੈ ਤੇ ਉਹ ਸਾਂਝੇ ਤੌਰ ’ਤੇ 40ਵੇਂ ਸਥਾਨ ’ਤੇ ਹੈ। ਉਸ ਨੇ ਇਕ ਬਰਡੀ ਬਣਾਈ ਤੇ ਇਸ ਵਿਚਾਲੇ ਇਕ ਬੋਗੀ ਵੀ ਕਰ ਬੈਠੀ। ਇਸ ਤੋਂ ਇਲਾਵਾ ਬਾਕੀ 16 ਹੋਲ ਵਿਚ ਅਦਿੱਤੀ ਨੇ ਪਾਰ ਦਾ ਸਕੋਰ ਬਣਾਇਆ।
ਇਹ ਖ਼ਬਰ ਪੜ੍ਹੋ- ECB ਨੇ ਦਿੱਤਾ ਵੱਡਾ ਬਿਆਨ, IPL ਨਹੀਂ ਖੇਡ ਸਕੇਗਾ ਆਰਚਰ
ਇਹ 2021 ਵਿਚ ਲਗਾਤਾਰ ਛੇਵਾਂ ਟੂਰਨਾਮੈਂਟ ਹੈ ਜਦੋਂ ਅਦਿੱਤੀ ਨੇ ਕੱਟ ਵਿਚ ਜਗ੍ਹਾ ਬਣਾਈ ਪਰ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਐੱਲ. ਪੀ. ਜੀ. ਏ. ਡ੍ਰਾਈਵ ਆਨ ਚੈਂਪੀਅਨਸ਼ਿਪ ਵਿਚ ਰਿਹਾ, ਜਿਸ ਵਿਚ ਉਹ ਸਾਂਝੇ ਤੌਰ ’ਤੇ 23ਵੇਂ ਸਥਾਨ ’ਤੇ ਰਹੀ ਸੀ। ਇਸ ਵਿਚਾਲੇ ਜੇਸਿਕਾ ਕੋਰਡਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਪਹਿਲੇ ਦੌਰ ਵਿਚ 64 ਦਾ ਕਾਰਡ ਖੇਡਣ ਵਾਲੀ ਕੋਰਡੋ ਨੇ ਦੂਜੇ ਦੌਰ ਵਿਚ 65 ਦਾ ਸਕੋਰ ਬਣਾਇਆ। ਉਸ ਨੇ ਕੁਲ 13 ਅੰਡਰ ਦੇ ਨਾਲ ਜਿਨ ਯਿੰਗ ਕੋ ’ਤੇ 3 ਸ਼ਾਟਾਂ ਦੀ ਬੜ੍ਹਤ ਬਣਾ ਰੱਖੀ ਹੈ। ਜਿਨ ਯੰਗ ਕੋ ਨੇ ਪਹਿਲੇ ਦੋ ਦੌਰ ਵਿਚ 67 ਤੇ 65 ਦਾ ਸਕੋਰ ਬਣਾਇਆ।
ਇਹ ਖ਼ਬਰ ਪੜ੍ਹੋ- ਨਡਾਲ ਨੇ ਤਿੰਨ ਸੈੱਟਾਂ ਤਕ ਚੱਲੇ ਮੈਚ 'ਚ ਨਿਸ਼ੀਕੋਰੀ ਨੂੰ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।