ਅਦਿਤੀ ਕ੍ਰੀਕਹਾਊਸ ਓਪਨ ''ਚ ਸਾਂਝੇ ਤੌਰ ''ਤੇ 12ਵੇਂ ਸਥਾਨ ''ਤੇ
Tuesday, Sep 07, 2021 - 03:49 AM (IST)
ਆਹੁਰ (ਸਵੀਡਨ)- ਭਾਰਤੀ ਗੋਲਫਰ ਅਦਿਤੀ ਅਸ਼ੋਕ ਕ੍ਰੀਕਹਾਊਸ ਲੇਡੀ ਓਪਨ ਗੋਲਫ ਟੂਰਨਾਮੈਂਟ ਦੇ ਆਖਰੀ ਦੌਰ ਵਿਚ ਸਾਂਝੇ ਤੌਰ 'ਤੇ 12ਵੇਂ ਸਥਾਨ ਰਹੀ। ਟੋਕੀਓ ਓਲੰਪਿਕ ਵਿਚ ਚੌਥੇ ਸਥਾਨ 'ਤੇ ਰਹੀ ਅਦਿੱਤੀ ਨੇ ਪੰਜ ਬਰਡੀਆਂ ਲਾਈਆਂ ਪਰ ਤਿੰਨ ਬੋਗੀਆਂ ਤੇ ਇਕ ਡਬਲ ਬੋਗੀ ਕੀਤੀ। ਇਸ ਤੋਂ ਪਹਿਲਾਂ ਤਵੇਸਾ ਮਲਿਕ ਕੱਟ ਵਿਚ ਪ੍ਰਵੇਸ਼ ਨਹੀਂ ਕਰ ਸਕੀ ਸੀ।
ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਟੈਸਟ ਕ੍ਰਿਕਟ 'ਚ ਪੂਰੀਆਂ ਕੀਤੀਆਂ 100 ਵਿਕਟਾਂ, ਤੋੜਿਆ ਕਪਿਲ ਦੇਵ ਦਾ ਰਿਕਾਰਡ
ਸਵੀਡਨ ਦੀ ਮਾਜਾ ਸਟਾਰਕ ਨੇ ਚਾਰ ਸ਼ਾਟਾਂ ਦੇ ਫਰਕ ਨਾਲ ਟੂਰਨਾਮੈਂਟ ਜਿੱਤਿਆ। ਪਿਛਲੇ ਮਹੀਨੇ ਹੀ ਪੇਸ਼ੇਵਰ ਗੋਲਫ ਵਿਚ ਡੈਬਿਊ ਕਰਨ ਵਾਲੀ ਇਸ ਖਿਡਾਰਨ ਨੇ ਇਕ ਅੰਡਰ 71 ਤੇ ਕੁੱਲ 9 ਅੰਡਰ ਦਾ ਸਕੋਰ ਕੀਤਾ ਸੀ। ਸਵੀਡਨ ਦੀ ਹੀ ਲਿਨ ਗ੍ਰਾਂਟ ਦੂਜੇ ਸਥਾਨ 'ਤੇ ਰਹੀ।
ਇਹ ਖ਼ਬਰ ਪੜ੍ਹੋ- ਚੌਂਕਾਂ 'ਚ ਹੋ ਰਹੇ ਹਾਦਸਿਆਂ ਕਾਰਨ ਵਿਧਾਇਕ ਨੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਦਿੱਤਾ 15 ਦਿਨਾਂ ਦਾ ਅਲਟੀਮੇਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।