ਇੰਡੀਅਨ ਓਪਨ ਮਹਿਲਾ ਗੋਲਫ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਅਦਿਤੀ

09/23/2022 6:25:50 PM

ਨਵੀਂ ਦਿੱਲੀ (ਭਾਸ਼ਾ)- ਓਲੰਪੀਅਨ ਅਦਿਤੀ ਅਸ਼ੋਕ ਤੇ ਦੀਕਸ਼ਾ ਡਾਗਰ 14ਵੇਂ ਹੀਰੋ ਮਹਿਲਾ ਇੰਡੀਅਨ ਓਪਨ ਗੋਲਫ ਟੂਰਨਾਮੈਂਟ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੀਆਂ। ਕੋਰੋਨਾ ਮਹਾਮਾਰੀ ਕਾਰਨ ਇਹ ਟੂਰਨਾਮੈਂਟ 2 ਸਾਲ ਬਾਅਦ ਖੇਡਿਆ ਜਾ ਰਿਹਾ ਹੈ। ਇੰਡੀਅਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਦਿਤੀ ਟੋਕੀਓ ਓਲੰਪਿਕ ’ਚ ਚੌਥੇ ਸਥਾਨ ’ਤੇ ਰਹੀ ਸੀ। ਅਦਿਤੀ ਤੇ ਦੀਕਸ਼ਾ ਤੋਂ ਇਲਾਵਾ ਭਾਰਤੀ ਟੀਮ ’ਚ ਤਵੇਸਾ ਮਲਿਕ, ਅਮਨਦੀਪ ਦਰਾਲ, ਵਾਣੀ ਕਪੂਰ, ਰਿਧਿਮਾ ਦਿਲਾਵਰੀ, ਗੌਰਿਕਾ ਵਿਸ਼ਨੋਈ ਤੇ ਨੇਹਾ ਤ੍ਰਿਪਾਠੀ ਸ਼ਾਮਲ ਹਨ। ਘੱਟੋ-ਘੱਟ 5 ਸਾਬਕਾ ਜੇਤੂਆਂ ਨੇ ਇਸ ’ਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ’ਚ ਡਿਫੈਂਡਿੰਗ ਚੈਂਪੀਅਨ ਕ੍ਰਿਸਟੀਨ ਵੋਲਫ, 2018 ਦੀ ਜੇਤੂ ਬੇਕੀ ਮੋਰਗਨ, ਕੈਮੀਸੋਲ ਚੇਵਾਲਿਅਰ ਤੇ ਕੈਰੋਲਿਨ ਹੇਡਵਾਲ ਸ਼ਾਮਲ ਹਨ।


cherry

Content Editor

Related News