ਅਦਿਤੀ ਅਸ਼ੋਕ ਬਲੈਕ ਡੈਜ਼ਰਟ ਚੈਂਪੀਅਨਸ਼ਿਪ ’ਚ ਸਾਂਝੇ 20ਵੇਂ ਸਥਾਨ ’ਤੇ

Monday, May 05, 2025 - 01:54 PM (IST)

ਅਦਿਤੀ ਅਸ਼ੋਕ ਬਲੈਕ ਡੈਜ਼ਰਟ ਚੈਂਪੀਅਨਸ਼ਿਪ ’ਚ ਸਾਂਝੇ 20ਵੇਂ ਸਥਾਨ ’ਤੇ

ਅਮਰੀਕਾ- ਭਾਰਤ ਦੀ ਅਦਿਤੀ ਅਸ਼ੋਕ ਨੇ ਕਿਸੇ ਦੌਰ ’ਚ ਸੈਸ਼ਨ ਦੇ ਆਪਣੇ ਸਰਵਸ਼੍ਰੇਸ਼ਠ ਪ੍ਰਦਰਸ਼ਨ ’ਚੋਂ ਇਕ ਕਰਦੇ ਹੋਏ 6 ਅੰਡਰ 66 ਦਾ ਸਕੋਰ ਬਣਾਇਆ। ਇਸ ਨਾਲ ਉਹ ਇਥੇ ਬਲੈਕ ਡੈਜ਼ਰਟ ਗੋਲਫ ਚੈਂਪੀਅਨਸ਼ਿਪ ’ਚ ਸਾਂਝੇ ਤੌਰ ’ਤੇ 20ਵੇਂ ਸਥਾਨ ’ਤੇ ਹੈ।

3 ਦੌਰ ’ਚ 69, 71 ਅਤੇ 66 ਦੇ ਸਕੋਰ ਤੋਂ ਬਾਅਦ ਅਦਿਤੀ ਦਾ ਕੁੱਲ ਸਕੋਰ 10 ਅੰਡਰ ਹੈ। ਅਦਿਤੀ ਨੇ ਤੀਸਰੇ ਦੌਰ ’ਚ 7 ਬਰਡੀ ਕੀਤੀ ਪਰ ਉਹ ਇਕ ਬੋਗੀ ਵੀ ਕਰ ਗਈ, ਜਿਸ ਨਾਲ ਉਸ ਦਾ ਸਕੋਰ 6 ਅੰਡਰ ਰਿਹਾ। ਅਦਿਤੀ ਟਾਪ ’ਤੇ ਚੱਲ ਰਹੀ ਕੋਰੀਆ ਦੀ ਹੇਈਰੇਨ ਰਯੁ ਤੋਂ 8 ਸ਼ਾਟ ਪਿੱਛੇ ਹੈ, ਜਿਸ ਨੇ 63, 67 ਅਤੇ 68 ਦੇ ਸਕੋਰ ਨਾਲ ਕੁੱਲ 18 ਅੰਡਰ ਦਾ ਸਕੋਰ ਬਣਾਇਆ।


author

Tarsem Singh

Content Editor

Related News