ਅਦਿਤੀ ਮੈਰਾਥਨ ਕਲਾਸਿਕ 'ਚ ਕੱਟ ਤੋਂ ਗਈ ਖੁੰਝ

Sunday, Jul 15, 2018 - 02:22 PM (IST)

ਅਦਿਤੀ ਮੈਰਾਥਨ ਕਲਾਸਿਕ 'ਚ ਕੱਟ ਤੋਂ ਗਈ ਖੁੰਝ

ਸਿਲਵੇਨੀਆ— ਭਾਰਤੀ ਮਹਿਲਾ ਗੋਲਫਰ ਅਦਿਤੀ ਅਸ਼ੋਕ ਨੇ ਮੈਰਾਥਨ ਕਲਸਿਕ ਟੂਰਨਾਮੈਂਟ ਦੇ ਦੂਜੇ ਦੌਰ 'ਚ ਫਰੰਟ ਨਾਈਨ 'ਚ ਖਰਾਬ ਪ੍ਰਦਰਸ਼ਨ ਕਰਦੇ ਹੋਏ 73 ਦਾ ਕਾਰਡ ਖੇਡਿਆ ਜਿਸ ਨਾਲ ਉਹ ਕੱਟ ਤੋਂ ਖੁੰਝ ਗਈ। 

ਪਹਿਲੇ ਦੌਰ 'ਚ ਉਸ ਨੇ 75 ਦਾ ਕਾਰਡ ਬਣਾਇਆ ਸੀ, ਦੂਜੇ ਦਿਨ ਵੀ ਉਸ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ। ਉਹ 14 ਪ੍ਰਤੀਯੋਗਿਤਾਵਾਂ 'ਚੋਂ 4 'ਚ ਕੱਟ ਤੋਂ ਖੁੰਝ ਗਈ ਹੈ। ਬਰੁਕ ਹੇਂਡਰਸਨ ਅਤੇ ਕੈਰੋਲਿਨ ਹੇਡਵਾਲ ਸਾਂਝੇ ਤੌਰ 'ਤੇ ਚੋਟੀ 'ਤੇ ਪਹੁੰਚ ਗਈਆਂ ਹਨ।


Related News