ਅਦਿਤੀ ਅਸ਼ੋਕ ਤੇ ਤਵੇਸਾ ਦਾ ਸਾਊਦੀ ਕੌਮਾਂਤਰੀ ਗੋਲਫ ਟੂਰਨਾਮੈਂਟ ''ਚ ਸ਼ਾਨਦਾਰ ਪ੍ਰਦਰਸ਼ਨ

Sunday, Nov 07, 2021 - 01:31 PM (IST)

ਅਦਿਤੀ ਅਸ਼ੋਕ ਤੇ ਤਵੇਸਾ ਦਾ ਸਾਊਦੀ ਕੌਮਾਂਤਰੀ ਗੋਲਫ ਟੂਰਨਾਮੈਂਟ ''ਚ ਸ਼ਾਨਦਾਰ ਪ੍ਰਦਰਸ਼ਨ

ਕਾਏਕ (ਸਾਊਦੀ ਅਰਬ)- ਭਾਰਤ ਦੀ ਅਦਿਤੀ ਅਸ਼ੋਕ ਤੇ ਤਵੇਸਾ ਮਲਿਕ ਨੇ ਅਰਾਮਕੋ ਸਾਊਦੀ ਮਹਿਲਾ ਕੌਮਾਂਤਰੀ ਗੋਲਫ਼ ਦੇ ਦੂਜੇ ਦੌਰ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕੱਟ 'ਚ ਪ੍ਰਵੇਸ਼ ਕੀਤਾ। ਅਦਿਤੀ ਨੇ ਤਿੰਨ ਅੰਡਰ 69 ਦਾ ਸਕੋਰ ਕੀਤਾ ਜਦਕਿ ਤਵੇਸਾ ਨੇ ਵੀ ਤਿੰਨ ਅੰਡਰ 69 ਦਾ ਕਾਰਡ ਖੇਡਿਆ। ਅਦਿਤੀ ਦੋ ਅੰਡਰ ਦੇ ਕੁਲ ਸਕੋਰ ਦੇ ਨਾਲ ਸਾਂਝੇ 16ਵੇਂ ਸਥਾਨ 'ਤੇ ਹੈ ਜਦਕਿ ਤਵੇਸਾ ਇਕ ਅੰਡਰ ਦੇ ਨਾਲ ਸਾਂਝੇ  27ਵੇਂ ਸਥਾਨ 'ਤੇ ਹੈ। ਇੰਗਲੈਂਡ ਦੀ ਐਲਿਸ ਹਿਊਸਨ ਦੂਜੇ ਦੌਰ 'ਚ 64 ਦੇ ਸਕੋਰ ਦੇ ਨਾਲ ਚੋਟੀ 'ਤੇ ਹੈ। ਭਾਰਤ ਦੀ ਦੀਕਸ਼ਾ ਡਾਗਰ ਦਾ ਸਕੋਰ ਚਾਰ ਓਵਰ ਰਿਹਾ ਤੇ ਉਨ੍ਹਾਂ ਨੂੰ ਕਟ 'ਚ ਜਗ੍ਹਾ ਮਿਲਣਾ ਮੁਸ਼ਕਲ ਹੈ। 


author

Tarsem Singh

Content Editor

Related News