ਅਦਿਤੀ ਤੇ ਤਨੀਸ਼ਾ ਨੇ ਜੂਨੀਅਰ ਇੰਟਰਨੈਸ਼ਨਲ ਬੈਡਮਿੰਟਨ 'ਚ ਜਿੱਤਿਆ ਸੋਨਾ

Tuesday, Aug 13, 2019 - 10:54 AM (IST)

ਅਦਿਤੀ ਤੇ ਤਨੀਸ਼ਾ ਨੇ ਜੂਨੀਅਰ ਇੰਟਰਨੈਸ਼ਨਲ ਬੈਡਮਿੰਟਨ 'ਚ ਜਿੱਤਿਆ ਸੋਨਾ

ਸਪੋਰਟਸ ਡੈਸਕ— ਉੱਤਰਾਖੰਡ ਦੀ ਬੈਡਮਿੰਟਨ ਖਿਡਾਰੀ ਅਦਿਤੀ ਭੱਟ ਨੇ ਜੂਨੀਅਰ ਇੰਟਰਨੈਸ਼ਨਲ ਬੈਡਮਿੰਟਨ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਡਬਲ ਵਰਗ 'ਚ ਸੋਨ ਤਮਗਾ ਜਿੱਤ ਲਿਆ। ਇਹ ਜਾਣਕਾਰੀ ਉੱਤਰਾਂਚਲ ਸਟੇਟ ਬੈਡਮਿੰਟਨ ਸੰਘ ਦੇ ਉਪ-ਪ੍ਰਧਾਨ ਬੀ. ਐੱਸ ਮਨਕੋਟੀ ਨੇ ਦਿੱਤੀ ਹੈ। PunjabKesariਅਲਮੋੜਾ (ਉੱਤਰਾਖੰਡ) ਦੀ ਅਦਿਤੀ ਤੇ ਗੋਵਾ ਦੀ ਤਨੀਸ਼ਾ ਕਰੇਸਟੋ ਦੀ ਜੋੜੀ ਨੇ ਬੁਲਗਾਰਿਆ 'ਚ 8 ਤੋਂ 11 ਅਗਸਤ ਤੱਕ ਆਯੋਜਿਤ ਹੋਈ ਜੂਨੀਅਰ ਇੰਟਰਨੈਸ਼ਨਲ ਬੈਡਮਿੰਟਨ ਮੁਕਾਬਲੇ 'ਚ ਐਤਵਾਰ ਨੂੰ ਖੇਡੇ ਗਏ ਲੜਕੀਆਂ ਦੇ ਡਬਲ ਵਰਗ ਦੇ ਫਾਈਨਲ ਮੁਕਾਬਲੇ 'ਚ ਤੁਕਰੀ ਦੀ ਬੇਂਗੀਸੂ ਇਸਟਿਰਨ ਤੇ ਜੇਹਰਾ ਏਡਰਮ ਦੀ ਜੋੜੀ ਨੂੰ 21-15,18-21, 21-18 ਨਾਲ ਹਰਾ ਕੇ ਸੋਨਾ ਤਮਗਾ ਜਿੱਤਿਆ। ਭਾਰਤੀ ਜੋੜੀ ਨੇ ਸੈਮੀਫਾਈਨਲ 'ਚ ਡੇਨਮਾਕਰ ਦੀ ਸਾਇਮਨ ਤੇ ਏਨਾ ਰੇਬੇਰੀ ਦੀ ਜੋੜੀ ਨੂੰ ਲਗਾਤਾਰ ਗੇਮਾਂ 'ਚ 21-19,21-15 ਨਾਲ ਹਰਾਇਆ ਸੀ।


Related News