ਐਡੀਲੇਡ ਇੰਟਰਨੈਸ਼ਨਲ : ਐਸ਼ ਬਾਰਟੀ ਸੈਮੀਫ਼ਾਈਨਲ ''ਚ, ਨਡਾਲ ਵਾਕਓਵਰ ਤੋਂ ਅੱਗੇ ਵਧੇ

Friday, Jan 07, 2022 - 04:47 PM (IST)

ਐਡੀਲੇਡ ਇੰਟਰਨੈਸ਼ਨਲ : ਐਸ਼ ਬਾਰਟੀ ਸੈਮੀਫ਼ਾਈਨਲ ''ਚ, ਨਡਾਲ ਵਾਕਓਵਰ ਤੋਂ ਅੱਗੇ ਵਧੇ

ਸਪੋਰਟਸ ਡੈਸਕ- ਚੋਟੀ ਦੀ ਰੈਂਕਿੰਗ ਦੀ ਖਿਡਾਰੀ ਐਸ਼ ਬਾਰਟੀ 2020 ਆਸਟਰੇਲੀਆਈ ਓਪਨ ਚੈਂਪੀਅਨ ਸੋਫੀਆ ਕੇਨਿਨ 'ਤੇ 6-3, 6-4 ਦੀ ਜਿੱਤ ਨਾਲ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਸੈਮੀਫ਼ਾਈਨਲ 'ਚ ਪਹੁੰਚ ਗਈ ਜਦਕਿ ਰਾਫ਼ੇਲ ਨਡਾਲ ਨੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਦੀਆਂ ਤਿਆਰੀਆਂ ਲਈ ਆਯੋਜਿਤ ਟੂਰਨਾਮੈਂਟ 'ਚ ਵਾਕਓਵਰ ਤੋਂ ਅਗਲੇ ਦੌਰ 'ਚ ਜਗ੍ਹਾ ਬਣਾਈ। ਬਾਰਟੀ ਦੋ ਸਾਲ ਪਹਿਲਾਂ ਮੈਲਬੋਰਨ ਪਾਰਕ 'ਚ ਆਸਟਰੇਲੀਆਈ ਓਪਨ ਸੈਮੀਫ਼ਾਈਨਲ 'ਚ ਕੇਨਿਨ ਤੋਂ ਹਾਰ ਗਈ ਸੀ। ਹੁਣ 2021 ਵਿੰਬਲਡਨ ਚੈਂਪੀਅਨ ਬਾਰਟੀ ਦਾ ਸਾਹਮਣਾ ਸ਼ਨੀਵਾਰ ਨੂੰ ਦੋ ਵਾਰ ਦੀ ਆਸਟਰੇਲੀਆਈ ਓਪਨ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਤੇ ਇਗਾ ਸਵੀਯਾਤੇਕ ਦਰਮਿਆਨ ਦਰਮਿਆਨ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।

ਇਹ ਵੀ ਪੜ੍ਹੋ : SA vs IND : ਕੀ ਤੀਜਾ ਟੈਸਟ ਮੈਚ ਖੇਡਣ ਲਈ ਫਿੱਟ ਨੇ ਵਿਰਾਟ ਕੋਹਲੀ! ਕੋਚ ਰਾਹੁਲ ਦ੍ਰਾਵਿੜ ਨੇ ਦਿੱਤੀ ਜਾਣਕਾਰੀ

PunjabKesari

ਸਤਵਾਂ ਦਰਜਾ ਪ੍ਰਾਪਤ ਰੇਬਾਕਿਨਾ ਨੇ ਸ਼ੇਲਬੀ ਰੋਜਰਜਸ ਨੂੰ 3-6, 6-3, 6-2 ਨਾਲ ਹਰਾ ਕੇ ਸੈਮੀਫ਼ਾਈਨਲ 'ਚ ਪ੍ਰਵੇਸ਼ ਕੀਤਾ। 20 ਵਾਰ ਦੇ ਸਿੰਗਲ ਗ੍ਰੈਂਡਸਲੈਮ ਚੈਂਪੀਅਨ ਨਡਾਲ ਕੋਰਟ 'ਚ ਉਤਰੇ ਬਿਨਾ ਹੀ ਅਗਲੇ ਦੌਰ 'ਚ ਪੁੱਜ ਗਏ। ਉਨ੍ਹਾਂ ਦੇ ਵਿਰੋਧੀ ਖਿਡਾਰੀ ਨੀਦਰਲੈਂਡ  ਦੇ ਟਾਲੋਨ ਗ੍ਰਾਕਸਪੂਰ ਨੇ ਮੈਚ ਤੋਂ ਹਟਣ ਦਾ ਫ਼ੈਸਲਾ ਕੀਤਾ। ਨਡਾਲ ਨੇ ਇਕ ਦਿਨ ਪਹਿਲਾਂ ਰਿਕਾਰਡਾਰਸਾ ਬੇਰਕਿੰਗਸ ਨੂੰ ਸਿੱਧੇ ਸੈੱਟਾਂ 'ਚ ਹਰਾਇਆ ਸੀ। ਹੁਣ ਸ਼ਨੀਵਾਰ ਨੂੰ ਨਡਾਲ ਦਾ ਸਾਹਮਣਾ ਗ਼ੈਰ ਦਰਜਾ ਪ੍ਰਾਪਾਤ ਐਮਿਲ ਰੂਸੁਵੂਓਰੀ ਨਾਲ ਹੋਵੇਗਾ ਜਿਨ੍ਹਾਂ ਨੇ ਐਲੇਕਸ ਮੋਲਕਾਨ ਨੂੰ 6-2, 6-1 ਨਾਲ ਹਰਾਇਆ।

ਇਹ ਵੀ ਪੜ੍ਹੋ : T20 ਕ੍ਰਿਕਟ: ਹੁਣ ਹੌਲੀ ਓਵਰ ਗਤੀ ਲਈ ਗੇਂਦਬਾਜ਼ਾਂ ਦਾ ਹੋਵੇਗਾ ਨੁਕਸਾਨ, ICC ਨੇ ਸਖ਼ਤ ਕੀਤੇ ਨਿਯਮ

PunjabKesari

ਪੁਰਸ਼ ਵਰਗ ਦੇ ਹੋਰਨਾਂ ਮੁਕਾਬਲਿਆਂ 'ਚ ਮਾਰਿਨ ਸਿਲਿਚ ਤੇ ਚੋਟੀ ਦਾ ਦਰਜਾ ਪ੍ਰਪਾਤ ਗੇਲ ਮੋਂਫਿਲਸ ਨੇ ਆਪਣੇ ਕੁਆਰਟਰ ਫ਼ਾਈਨਲ ਮੈਚ ਜਿੱਤ ਲਏ। ਸਿਲਿਚ ਨੇ ਲਾਸਲੋ ਜੇਰੇ ਨੂੰ 6-3, 6-2 ਨਾਲ ਜਦਕਿ ਮੋਂਫਿਲਸ ਨੇ ਛੇਵਾਂ ਦਰਜਾ ਪ੍ਰਾਪਤ ਟਾਮੀ ਪਾਲ ਨੂੰ 6-4, 6-1 ਨਾਲ ਹਰਾਇਆ। ਮਹਿਲਾਵਾਂ ਦੇ ਵਰਗ 'ਚ ਦੂਜਾ ਦਰਜਾ ਪ੍ਰਾਪਤ ਸਿਮੋਨਾ ਹਾਲੇਪ ਨੇ ਵਿਕਟੋਰੀਆ ਗੋਲੂਬਿਚ 'ਤੇ 6-2, 5-7, 6-4 ਦੀ ਜਿੱਤ ਨਾਲ ਮੈਲਬੋਰਨ 'ਚ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਚੋਟੀ ਦਾ ਦਰਜਾ ਪ੍ਰਾਪਤ ਨਾਓਮੀ ਓਸਾਕਾ ਸ਼ੁੱਕਰਵਾਰ ਨੂੰ ਇਸੇ ਟੂਰਨਮੈਂਟ 'ਚ ਆਪਣਾ ਕੁਆਰਟਰ ਫਾਈਨਲ ਮੈਚ ਖੇਡੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News