ICC ਟੀ20 ਵਿਸ਼ਵ ਕੱਪ ਦੇ ਵਾਧੂ ਟਿਕਟਾਂ ਦੀ ਵਿਕਰੀ ਕੀਤੀ ਸ਼ੁਰੂ

Monday, Oct 11, 2021 - 08:58 PM (IST)

ICC ਟੀ20 ਵਿਸ਼ਵ ਕੱਪ ਦੇ ਵਾਧੂ ਟਿਕਟਾਂ ਦੀ ਵਿਕਰੀ ਕੀਤੀ ਸ਼ੁਰੂ

ਦੁਬਈ- ਓਮਾਨ ਤੇ ਯੂ. ਏ. ਈ. ਦੋਵਾਂ ਸਥਾਨਾਂ 'ਤੇ ਵੱਡੇ ਪੱਧਰ 'ਤੇ ਪ੍ਰਵਾਸੀ ਭਾਈਚਾਰੇ ਦੀ ਮੌਜੂਦਗੀ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਪੁਰਸ਼ ਟੀ-20 ਵਿਸ਼ਵ ਕੱਪ ਦੇ ਸਾਰੇ ਮੈਚਾਂ ਦੇ ਵਾਧੂ ਟਿਕਟਾਂ ਵਿਕਰੀ ਦੇ ਲਈ ਉਪਲੱਬਧ ਕਰਵਾਈਆਂ ਗਈਆਂ ਹਨ। ਵਾਧੂ ਟਿਕਟਾਂ ਦੀ ਵਿਕਰੀ ਸੋਮਵਾਰ 11 ਅਕਤੂਬਰ ਤੋਂ ਸ਼ੁਰੂ ਹੋਈ। ਆਈ. ਸੀ. ਸੀ. ਤੇ ਟੂਰਨਾਮੈਂਟ ਦੇ ਅਧਿਕਾਰਤ ਮੇਜ਼ਬਾਨ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਯੂ. ਏ. ਈ. ਤੇ ਓਮਾਨ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਯਕੀਨੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪ੍ਰਸ਼ੰਸਕਾਂ ਦਾ ਸੁਰੱਖਿਅਤ ਮਾਹੌਲ ਵਿਚ ਸਵਾਗਤ ਕੀਤਾ ਜਾਵੇ। ਸਾਰੇ ਸਥਾਨਾਂ 'ਤੇ ਕੋਵਿਡ-19 ਨਾਲ ਜੁੜੇ ਨਿਯਮ ਲਾਗੂ ਹੋਣਗੇ। ਆਈ. ਸੀ. ਸੀ. ਦੇ ਕ੍ਰਿਸ ਟੇਟਲੀ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਓਮਾਨ ਤੇ ਯੂ. ਏ. ਈ. ਵਿਚ ਟੂਰਨਾਮੈਂਟ 'ਚ ਹਿੱਸਾ ਲੈ ਰਹੇ ਸਾਰੇ 16 ਦੇਸ਼ਾਂ ਦੇ ਲੋਕ ਵੱਡੀ ਗਿਣਤੀ 'ਚ ਰਹਿੰਦੇ ਹਨ, ਇਸ ਲਈ ਸਾਨੂੰ ਖੁਸ਼ੀ ਹੈ ਕਿ ਅਸੀ ਸਾਰੇ ਮੈਚਾਂ ਦੀਆਂ ਜ਼ਿਆਦਾ ਟਿਕਟਾਂ ਉਪਲੱਬਧ ਕਰਵਾ ਸਕੇ ਹਾਂ।

ਇਹ ਖ਼ਬਰ ਪੜ੍ਹੋ- ਸਕਾਟਲੈਂਡ ਨੇ ਟੀ20 ਵਿਸ਼ਵ ਕੱਪ ਲਈ ਐਲਾਨ ਕੀਤੀ 15 ਖਿਡਾਰੀਆਂ ਦੀ ਫਾਈਨਲ ਟੀਮ


ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਮੇਜ਼ਬਾਨਾਂ, ਆਯੋਜਨ ਸਥਾਨਾਂ ਤੇ ਆਪਣੇ ਸਹਿਭਾਗੀਆਂ ਦੇ ਨਾਲ ਮਿਲ ਕੇ ਕੰਮ ਕੀਤਾ, ਜਿਸ ਨਾਲ ਸੁਨਿਸ਼ਚਿਤ ਹੋ ਸਕੇ ਕਿ ਜਿੰਨਾ ਜ਼ਿਆਦਾ ਸੰਭਵ ਹੋ, ਉਨ੍ਹੇ ਪ੍ਰਸ਼ੰਸਕ ਇਸ ਸ਼ਾਨਦਾਰ ਟੂਰਨਾਮੈਂਟ ਦਾ ਹਿੱਸਾ ਬਣ ਸਕਣ। ਟਿਕਟਾਂ ਦੀ ਕੀਮਤ ਸਿਰਫ 10 ਓਮਾਨੀ ਰਿਆਲ ਤੇ 30 ਅਮੀਰਾਤੀ ਦਿਰਹਮ ਨਾਲ ਸ਼ੁਰੂ ਹੋਣ ਨਾਲ ਸਾਨੂੰ ਉਮੀਦ ਹੈ ਕਿ ਆਪਣੀ ਟੀਮਾਂ ਦੀ ਹੌਸਲਾਅਫਜ਼ਾਈ ਕਰਨ ਵਾਲੇ ਜਨੂੰਨੀ ਕ੍ਰਿਕਟ ਪ੍ਰਸ਼ੰਸਕਾਂ ਨਾਲ ਸਟੈਂਡ ਭਰੇ ਹੋਣਗੇ। ਟਿਕਟਾਂ ਦੀ ਵਿਕਰੀ ਪਿਛਲੇ ਹਫਤੇ ਸ਼ੁਰੂ ਹੋਈ ਸੀ, ਜਿਸ ਵਿਚ ਹਜ਼ਾਰਾਂ ਟਿਕਟ ਰਿਕਾਰਡ ਸਮੇਂ ਵਿਚ ਵਿਕਚ ਗਈਆਂ ਸਨ। ਹੁਣ ਆਬੂ ਧਾਬੀ, ਦੁਬਈ, ਸ਼ਾਰਜਾਹ ਤੇ ਮਸਕਟ ਸਾਰੇ ਸਥਾਨਾਂ 'ਤੇ ਹੋਣ ਵਾਲੇ ਮੈਚਾਂ ਦੀ ਟਿਕਟ ਉਪਲੱਬਧ ਹੈ।

ਇਹ ਖ਼ਬਰ ਪੜ੍ਹੋ- ਮੁਹੰਮਦ ਨਬੀ ਟੀ20 ਵਿਸ਼ਵ ਕੱਪ ਦੀ ਸੰਭਾਲਣਗੇ ਅਫਗਾਨਿਸਤਾਨ ਦੀ ਕਮਾਨ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News