ਪਾਕਿ 'ਚ ਭਾਰਤੀ ਜੂਨੀਅਰ ਟੈਨਿਸ ਖਿਡਾਰੀਆਂ ਦਾ ਰੱਖਿਆ ਜਾ ਰਿਹੈ ਵਾਧੂ ਧਿਆਨ

Tuesday, Sep 14, 2021 - 03:41 AM (IST)

ਪਾਕਿ 'ਚ ਭਾਰਤੀ ਜੂਨੀਅਰ ਟੈਨਿਸ ਖਿਡਾਰੀਆਂ ਦਾ ਰੱਖਿਆ ਜਾ ਰਿਹੈ ਵਾਧੂ ਧਿਆਨ

ਨਵੀਂ ਦਿੱਲੀ- ਸ਼ਾਕਾਹਾਰੀ ਭੋਜਨ ਦਾ ਪ੍ਰਬੰਧ ਕਰਨ ਤੋਂ ਲੈ ਕੇ ਅਪੀਲ ਕੀਤੇ ਬਿਨਾਂ ਹੀ ਅਭਿਆਸ ਲਈ ਸਥਾਨਾਂ ਨੂੰ ਚੁਣਨ ਤੇ ਸਖਤ ਸੁਰੱਖਿਆ ਪ੍ਰਬੰਧਾਂ ਨਾਲ ਪਾਕਿਸਤਾਨ ਏਸ਼ੀਆਈ ਅੰਡਰ-12 ਆਈ. ਟੀ. ਐੱਫ. ਖੇਤਰੀ ਕੁਆਲੀਫਿਕੇਸ਼ਨ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਹੇ ਇਸਲਾਮਾਬਾਦ ਵਿਚ 8 ਮੈਂਬਰੀ ਭਾਰਤੀ ਟੈਨਿਸ ਟੀਮ ਨੂੰ ਵਿਸ਼ੇਸ਼ ਮਹਿਸੂਸ ਕਰਵਾਉਣ ਵਿਤ ਕੋਈ ਕਸਰ ਨਹੀਂ ਛੱਡ ਰਿਹਾ ਹੈ। ਕੁਝ ਭਾਰਤੀ ਜੂਨੀਅਰ ਟੈਨਿਸ ਖਿਡਾਰੀਆਂ ਨੇ ਵੱਖ-ਵੱਖ ਆਈ. ਟੀ. ਐੱਫ. ਗ੍ਰੇਡ ਪ੍ਰਤੀਯੋਗਿਤਾਵਾਂ ਵਿਚ ਵਿਅਕਤੀਗਤ ਤੌਰ 'ਤੇ ਪਰ ਪਾਕਿਸਤਾਨ ਵਿਚ ਮੁਕਾਬਲੇਬਾਜ਼ੀ ਕੀਤੀ ਹੈ ਪਰ ਇਹ ਪਹਿਲੀ ਵਾਰ ਹੈ ਕਿ ਇਕ ਜੂਨੀਅਰ ਰਾਸ਼ਟਰੀ ਟੀਮ ਕੌਮਾਂਤਰੀ ਟੂਰਨਾਮੈਂਟ ਲਈ ਸਰਹੱਦ ਪਾਰ ਗਈ ਹੈ।

ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਨੇ ਕੀਤਾ ਸੰਨਿਆਸ ਦਾ ਐਲਾਨ


ਭਾਰਤੀ ਡੇਵਿਸ ਕੱਪ ਟੀਮ ਨੇ 1964 ਤੋਂ ਬਾਅਦ ਗੁਆਂਢੀ ਦੇਸ਼ ਦੀ ਯਾਤਰਾ ਨਹੀਂ ਕੀਤੀ ਅਤੇ ਨਵੰਬਰ 2007 ਵਿਚ ਲਾਹੌਰ ਵਿਚ ਦੋਵਾਂ ਦੇਸ਼ਾਂ ਵਿਚਾਲੇ ਦੋਸਤਾਨਾਂ ਸੀਰੀਜ਼ ਤੋਂ ਬਾਅਦ ਤੋਂ ਕੋਈ ਵੀ ਸੀਨੀਅਰ ਖਿਡਾਰੀ ਪਾਕਿਸਤਾਨ ਦੀ ਧਰਤੀ 'ਤੇ ਨਹੀਂ ਖੇਡਿਆ ਹੈ। ਅਜਿਹੇ ਵਿਚ ਜ਼ਾਹਿਰ ਹੈ ਕਿ ਪਾਕਿਸਤਾਨ ਭਾਰਤੀ ਖਿਡਾਰੀਆਂ ਦੀ ਮੇਜ਼ਬਾਨੀ ਕਰਕੇ ਖੁਸ਼ ਹੈ, ਹੁਣ ਭਾਵੇਂ ਉਹ ਸਿਰਫ 12 ਸਾਲ ਦੇ ਲੜਕੇ ਅਤੇ ਲੜਕੀਆਂ ਹੀ ਕਿਉਂ ਨਾ ਹੋਣ।

ਇਹ ਖ਼ਬਰ ਪੜ੍ਹੋ- ਅਸੀਂ ਸੀਰੀਜ਼ ਦਾ 5ਵਾਂ ਟੈਸਟ ਚਾਹੁੰਦੇ ਹਾਂ, ਇਕਲੌਤਾ ਟੈਸਟ ਨਹੀਂ : ਗਾਂਗੁਲੀ


ਲੜਕਿਆਂ ਦੀ ਟੀਮ ਆਰਵ ਚਾਵਲਾ, ਓਜਸ ਮੇਹਲਾਵਤਨ ਤੇ ਰੁਦਰ ਬਾਥਮ ਸ਼ਾਮਲ ਹਨ, ਜਦਕਿ ਲੜਕੀਆਂ ਦੀ ਟੀਮ ਵਿਚ ਮਾਯਾ ਰੇਵਤੀ, ਹਰਿਥਾ ਸ਼੍ਰੀ ਵੇਂਕਟੇਸ਼ ਤੇ ਜਾਨ੍ਹਵੀ ਕਾਜਲਾ ਹਨ। ਲੜਕੀਆਂ ਦੀ ਟੀਮ ਦੇ ਕੋਚ ਸਾਬਕਾ ਰਾਸ਼ਟਰੀ ਚੈਂਪੀਅਨ ਆਸ਼ੂਤੋਸ਼ ਸਿੰਘ ਹਾਲਾਂਕਿ 2007 ਦੀ ਦੋਸਤਾਨਾ ਸੀਰੀਜ਼ ਦਾ ਹਿੱਸਾ ਸੀ। ਆਸ਼ੂਤੋਸ਼ ਨੇ ਕਿਹਾ ਕਿ ਟੀਮ ਅਧਿਕਾਰਤ ਜਰਸੀ 'ਤੇ ਭਾਰਤ ਦਾ ਝੰਡਾ ਹੋਣ ਦੇ ਕਾਰਨ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਜਾਣ ਲੱਗਾ ਸੀ। ਉਸ ਨੇ ਇਸਲਾਮਾਬਾਦ ਤੋਂ ਕਿਹਾ ਕਿ ਦੋਹਾ ਹਵਾਈ ਅੱਡੇ 'ਤੇ, ਕੁਝ ਲੋਕਾਂ ਨੇ ਸਾਡੀ ਜਰਸੀ 'ਤੇ ਤਿਰੰਗਾ ਦੇਖਿਆ ਅਤੇ ਉਹ ਸਾਡੇ ਗਰੁੱਪ ਵਿਚ ਦਿਲਚਸਪੀ ਲੈਣ ਲੱਗੇ। ਉਹ ਪਾਕਿਸਤਾਨ ਦੇ ਸਨ ਅਤੇ ਇਹ ਜਾਣ ਕੇ ਖੁਸ਼ ਸਨ ਕਿ ਅਸੀਂ ਇਸਲਾਮਾਬਾਦ ਜਾ ਰਹੇ ਹਾਂ। ਜੇਕਰ ਤੁਸੀਂ ਇਕ ਭਾਰਤੀ ਖਿਡਾਰੀ ਹੋ ਤਾਂ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News