ਵਿਲੀਅਮਸਨ ਦੇ ਆਪਣੇ ਆਪ ਮੈਦਾਨ ਨਾ ਛੱਡਣ ''ਤੇ ਐਡਮਸ ਨੇ ਚੁੱਕਿਆ ਸਵਾਲ

06/20/2019 5:09:21 PM

ਬਰਮਿੰਘਮ— ਵਿਕਟਕੀਪਰ ਕਵਿੰਟਨ ਡੀ ਕਾਕ ਵਲੋਂ ਕੈਚ ਫੜੇ ਜਾਣ ਤੋਂ ਬਾਅਦ ਵੀ ਕੇਨ ਵਿਲੀਅਮਸਨ ਦੁਆਰਾ ਕ੍ਰੀਜ਼ ਨਾ ਛੱਡਣ 'ਤੇ ਦੱਖਣ ਅਫਰੀਕਾ ਦੇ ਸਾਬਕਾ ਸਪਿਨਰ ਪਾਲ ਐਡਮਸ ਨੇ ਨਿਊਜ਼ੀਲੈਂਡ ਦੇ ਕਪਤਾਨ ਦੀ ਇਮਾਨਦਾਰੀ 'ਤੇ ਸਵਾਲ ਚੁੱਕਿਆ। ਵਿਲੀਅਮਸਨ ਦੀ ਅਜੇਤੂ ਸੈਂਕੜੇ ਵਾਲੀ ਪਾਰੀ ਨਾਲ ਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਇੱਥੇ ਵਰਲਡ ਕੱਪ ਦੇ ਮੁਕਾਬਲੇ 'ਚ ਦੱਖਣੀ ਅਫਰੀਕਾ ਨੂੰ ਚਾਰ ਵਿਕਟਾਂ ਨਾਲ ਹਰਾਇਆ। ਉਨ੍ਹਾਂ ਦੀ ਇਹ ਪਾਰੀ ਵਿਵਾਦਾਂ 'ਚ ਰਹੀ ਕਿਉਂਕਿ ਮੈਚ ਦੇ 38ਵੇਂ ਓਵਰ 'ਚ ਇਮਰਾਨ ਤਾਹਿਰ ਦੀ ਗੇਂਦ 'ਤੇ ਡਿ ਕਾਕ ਨੇ ਉਨ੍ਹਾਂ ਦਾ ਕੈਚ ਫੜ ਲਿਆ ਸੀ। ਵਿਲੀਅਮਸਨ ਉਸ ਸਮੇਂ 76 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਸਨ।PunjabKesari
ਐਡਮਸ ਨੇ ਆਪਣੇ ਟਵਿਟਰ ਪੇਜ 'ਤੇ ਲਿੱਖਿਆ, ''ਕੇਨ ਵਿਲੀਅਮਸਨ ਨੇ ਮੈਦਾਨ ਕਿਉਂ ਨਹੀਂ ਛੱਡਿਆ। ਉਨ੍ਹਾਂ ਨੇ ਦੂਜੇ ਟਵੀਟ 'ਚ ਪੁੱਛਿਆ, '' ਕੀ ਇਸ ਦੇ ਲਈ ਉਹ ਆਪ ਇਸ ਗੱਲ ਦਾ ਪਛਤਾਵਾ ਮਹਿਸੂਸ ਕਰਣਗੇ। ਤਾਹਿਰ ਨੇ ਹਾਲਾਂਕਿ ਇਸ ਕੈਚ ਲਈ ਅਪੀਲ ਕੀਤੀ ਸੀ ਪਰ ਅੰਪਾਇਰ ਨੇ ਇਸ ਨੂੰ ਨਕਾਰ ਦਿੱਤਾ। ਦੱਖਣੀ ਅਫਰੀਕਾ ਟੀਮ ਨੇ ਡੀ. ਆਰ. ਐੱਸ ਦੀ ਮੰਗ ਨਹੀਂ ਦੀ ਪਰ ਬਾਅਦ 'ਚ ਰੀਪਲੇਅ 'ਚ ਵਿਖਾਈ ਦਿੱਤਾ ਕਿ ਗੇਂਦ ਬੱਲੇ ਦਾ ਕਿਨਾਰਾ ਲੈਂਦੇ ਹੋਏ ਵਿਕਟਕੀਪਰ ਦੇ ਦਸਤਾਨਿਆਂ 'ਚ ਗਈ ਸੀ। ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਮੈਚ 'ਚ ਕਿਹਾ ਕਿ ਉਨ੍ਹਾਂ ਨੇ ਡੀ ਕਾਕ 'ਤੇ ਭਰੋਸਾ ਕਰ ਡੀ. ਆਰ. ਐੱਸ. ਲੈਣਾ ਠੀਕ ਨਹੀਂ ਸਮਝਿਆ। ਉਨ੍ਹਾਂ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਮੈਂ ਉਸ ਸਮੇਂ ਕਾਫ਼ੀ ਦੂਰ ਖੜਾ ਸੀ। ਡਿ ਕਾਕ ਸਭ ਤੋਂ ਕਰੀਬ ਸਨ ਜਿਨ੍ਹਾਂ ਨੂੰ ਇਹ ਪਤਾ ਨਹੀਂ ਚੱਲਿਆ। ਕੇਨ (ਵਿਲੀਅਮਸਨ) ਨੇ ਵੀ ਕਿਹਾ ਕਿ ਉਨ੍ਹਾਂ ਇਸ ਬਾਰੇ 'ਚ ਪਤਾ ਨਹੀਂ ਚੱਲਿਆ। ਉਂਝ ਵੀ ਮੈਨੂੰ ਨਹੀਂ ਲੱਗਦਾ ਕਿ ਉਸ ਕਾਰਨ ਮੈਚ ਜਿੱਤਿਆ ਜਾਂ ਹਾਰਿਆ ਗਿਆ।


Related News