ਧੋਨੀ ਦੀ ਧੀ ਨੂੰ ਬਲਾਤਕਾਰ ਦੀ ਧਮਕੀ ਮਿਲਣ ''ਤੇ ਅਦਾਕਾਰਾ ਨਗਮਾ ਨੇ ਆਖੀ ਵੱਡੀ ਗੱਲ, ਛਿੜੀ ਹਰ ਪਾਸੇ ਚਰਚਾ ''ਚ

Sunday, Oct 11, 2020 - 09:39 AM (IST)

ਧੋਨੀ ਦੀ ਧੀ ਨੂੰ ਬਲਾਤਕਾਰ ਦੀ ਧਮਕੀ ਮਿਲਣ ''ਤੇ ਅਦਾਕਾਰਾ ਨਗਮਾ ਨੇ ਆਖੀ ਵੱਡੀ ਗੱਲ, ਛਿੜੀ ਹਰ ਪਾਸੇ ਚਰਚਾ ''ਚ

ਮੁੰਬਈ (ਬਿਊਰੋ) : ਫ਼ਿਲਮ ਅਦਾਕਾਰਾ ਨਗਮਾ ਨੇ ਟਵੀਟ ਕਰਕੇ ਪ੍ਰਤੀਕਿਰਿਆ ਦਿੱਤੀ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ 5 ਸਾਲ ਦੀ ਧੀ ਨੂੰ ਬਲਾਤਕਾਰ ਦੀ ਧਮਕੀ ਦਿੱਤੀ। ਇਕ ਖ਼ਬਰ ਦਾ ਲਿੰਕ ਸਾਂਝਾ ਕਰਦਿਆਂ ਨਗਮਾ ਨੇ ਇਕ ਟਵੀਟ ਵਿਚ ਲਿਖਿਆ, 'ਅਸੀਂ ਇਕ ਰਾਸ਼ਟਰ ਵਜੋਂ ਕਿੱਥੇ ਖੜ੍ਹੇ ਹਾਂ। ਇਹ ਸ਼ਰਮਨਾਕ ਹੈ ਕਿ ਆਈ. ਪੀ. ਐਲ. ਵਿਚ ਕੇ. ਕੇ. ਆਰ. ਦੁਆਰਾ ਚੇਨਈ ਸੁਪਰ ਕਿੰਗਜ਼ ਦੀ ਹਾਰ ਤੋਂ ਬਾਅਦ, ਲੋਕਾਂ ਨੇ ਧੋਨੀ ਦੀ 5 ਸਾਲ ਦੀ ਬੇਟੀ ਨਾਲ ਬਲਾਤਕਾਰ ਦੀ ਧਮਕੀ ਦਿੱਤੀ। ਸ਼੍ਰੀਮਾਨ ਜੀ, ਸਾਡੇ ਦੇਸ਼ ਵਿਚ ਕੀ ਹੋ ਰਿਹਾ ਹੈ?'

ਦਰਅਸਲ, ਚੇਨਈ ਦੀ ਟੀਮ ਕੇ. ਕੇ. ਆਰ. ਤੋਂ ਹਾਰ ਜਾਣ ਤੋਂ ਬਾਅਦ, ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਦੇ ਇੰਸਟਾਗ੍ਰਾਮ ਅਕਾਉਂਟ ‘ਤੇ ਟਰੋਲ ਹੋ ਗਈ। ਅਦਾਕਾਰਾ ਨਗਮਾ ਇਸ ਘਟਨਾ ‘ਤੇ ਪ੍ਰਤੀਕ੍ਰਿਆ ਦਿੱਤੀ। ਬਲਾਤਕਾਰ ਦੀ ਧਮਕੀ ਤੋਂ ਬਾਅਦ ਸਾਬਕਾ ਗੇਂਦਬਾਜ਼ ਇਰਫਾਨ ਪਠਾਨ, ਰਾਜ ਸਭਾ ਸੰਸਦ ਪ੍ਰਿਅੰਕਾ ਚਤੁਰਵੇਦੀ ਸਮੇਤ ਕਈ ਲੋਕਾਂ ਨੇ ਇਸ ਦੀ ਅਲੋਚਨਾ ਕੀਤੀ ਹੈ।
PunjabKesari
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਧੋਨੀ ਦੀ ਕਪਤਾਨੀ ਵਿਚ ਚੇਨਈ ਸੁਪਰ ਕਿੰਗਜ਼ ਨੂੰ ਮੈਚ ਵਿਚ 168 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਟੀਚੇ ਦਾ ਪਿੱਛਾ ਕਰਦਿਆਂ ਚੇਨਈ ਦੀ ਟੀਮ 157 ਦੌੜਾਂ ਬਣਾ ਸਕੀ ਅਤੇ 10 ਦੌੜਾਂ ਨਾਲ ਹਾਰ ਗਈ। ਇਸ ਮੈਚ ਵਿਚ ਧੋਨੀ 12 ਗੇਂਦਾਂ ਵਿਚ 11 ਦੌੜਾਂ ਹੀ ਬਣਾ ਸਕਿਆ। ਨਾਰਾਜ਼ ਟ੍ਰੋਲਜ਼ ਨੇ ਸੋਸ਼ਲ ਮੀਡੀਆ ‘ਤੇ ਅਜਿਹੀਆਂ ਧਮਕੀਆਂ ਅਤੇ ਅਪਸ਼ਬਦਾਂ ਨੂੰ ਪੋਸਟ ਕਰਨਾ ਸ਼ੁਰੂ ਕਰ ਦਿੱਤਾ। ਆਈ. ਪੀ. ਐਲ. ਦੇ ਮੌਜੂਦਾ ਸੀਜ਼ਨ ਵਿਚ ਚੇਨਈ ਦੀ ਟੀਮ ਜੇਤੂ ਦੇ ਰੂਪ ਵਿਚ ਵੇਖੀ ਗਈ ਸੀ ਅਤੇ ਇਸ ਨੂੰ ਟੂਰਨਾਮੈਂਟ ਦੀ ਮਨਪਸੰਦ ਟੀਮ ਮੰਨਿਆ ਜਾਂਦਾ ਸੀ। ਚੇਨਈ ਦੀ ਟੀਮ ਹੁਣ ਤੱਕ ਸੀਜ਼ਨ ਵਿਚ 6 ਵਿਚੋਂ 2 ਮੈਚ ਜਿੱਤੀ ਹੈ ਅਤੇ 4 ਅੰਕਾਂ ਦੇ ਨਾਲ ਛੇਵੇਂ ਨੰਬਰ ‘ਤੇ ਹੈ।


author

sunita

Content Editor

Related News