ਪਿੰਗਲਵਾੜਾ ਸੰਸਥਾ ਦੇ ਬੱਚਿਆਂ ਦੀ ਵੱਡੀ ਪ੍ਰਾਪਤੀ, ਅੰਤਰਰਾਸ਼ਟਰੀ ਖੇਡਾਂ ''ਚ ਜਿੱਤੇ 3 ਮੈਡਲ
Friday, Jun 30, 2023 - 06:15 PM (IST)
ਬਾਬਾ ਬਕਾਲਾ ਸਾਹਿਬ (ਜ.ਬ.) : ਬਰਲਨ ਦੇਸ਼ ਵਿਚ ਹੋਈਆਂ ‘ਰੋਲਰ ਸਕੇਟਿੰਗ’ ਸਪੈਸ਼ਲ ਉਲੰਪਿਕ ਅੰਤਰਰਾਸ਼ਟਰੀ ਖੇਡਾਂ ਵਿਚ ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਦੇ ਤਿੰਨ ਬੱਚਿਆਂ ਨੇ ਵੱਡਾ ਮੁਕਾਮ ਹਾਸਿਲ ਕਰਦਿਆਂ ਮੈਡਲ ਪ੍ਰਾਪਤ ਕੀਤੇ ਹਨ। ਮੈਡਲ ਪ੍ਰਾਪਤ ਕਰਨ ਵਾਲਿਆਂ 'ਚ ਮੁਹੰਮਦ ਨਿਸਾਰ, ਰੇਣੂੰ ਤੇ ਸੀਤਾ ਦੇ ਨਾਂ ਸ਼ਾਮਿਲ ਹਨ। ਇੰਨ੍ਹਾਂ ਤਿੰਨ ਬੱਚਿਆਂ ਵਿਚੋਂ ਇਕ ਨੇ ਗੋਲਡ ਮੈਡਲ ਅਤੇ ਦੋ ਬੱਚਿਆਂ ਨੇ ਕਾਂਸੀ ਦਾ ਮੈਡਲ ਹਾਸਿਲ ਕਰਕੇ ਪਿੰਗਲਵਾੜਾ ਸੰਸਥਾ, ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ : ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਮਹਿਕਮੇ ਵੱਲੋਂ ਨਿਰਦੇਸ਼ ਜਾਰੀ
ਇਹ ਬੱਚੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਖਿਡਾਰੀ ਹਨ ਅਤੇ ਇਨ੍ਹਾਂ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਖਾਣ-ਪੀਣ ਪਿੰਗਲਵਾੜਾ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਬੱਚਿਆਂ ਦਾ ਦਿਮਾਗੀ ਤੌਰ 'ਤੇ ਸੰਤੁਲਨ ਵੀ ਠੀਕ ਨਹੀਂ ਹੈ ਅਤੇ ਇਹ ਬੱਚੇ ਰੇਲਵੇ ਸਟੇਸ਼ਨ, ਬੱਸ ਅੱਡਾ ਅਤੇ ਧਾਰਮਿਕ ਸਥਾਨਾਂ ਤੋਂ ਲਾਵਾਰਿਸ ਹਾਲਤ 'ਚ ਲਿਆਂਦੇ ਗਏ ਸਨ। ਮਾਣ ਦੀ ਗੱਲ ਹੈ ਕਿ ਇਹ ਬੱਚੇ ਲਾਵਾਰਿਸ ਹੋਣ ਦੇ ਬਾਵਜੂਦ ਵੀ ਕਿੰਨੀਆਂ ਵੱਡੀਆਂ ਮੱਲਾਂ ਮਾਰ ਗਏ ਹਨ। ਉਕਤ ਮੈਡਲ ਜੇਤੂ ਬੱਚਿਆਂ ਨੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਨੌਵੀਂ ਪਾਤਸ਼ਾਹੀ ਵਿਖੇ ਨਤਮਸਤਕ ਹੋ ਕੇ ਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਆਸ਼ੀਰਵਾਦ ਲਿਆ।
ਇਹ ਵੀ ਪੜ੍ਹੋ : ਪੰਜਾਬ ’ਚ ਮਾਨਸੂਨ ਦੇ ਸਰਗਰਮ ਹੋਣ ਮਗਰੋਂ ਪਾਵਰਕਾਮ ਨੂੰ ਵੱਡੀ ਰਾਹਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ