ਅਚੰਤ ਸ਼ਰਤ ਨੂੰ ਓਲੰਪਿਕ ਦੀਆਂ ਤਿਆਰੀਆਂ ''ਚ ਮਦਦ ਕਰੇਗੀ NGO

01/09/2020 2:02:45 AM

ਪੁਣੇ- ਭਾਰਤ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀ ਅਚੰਤ ਸ਼ਰਤ ਕਮਲ ਦੀ ਇਸ ਸਾਲ ਜਾਪਾਨ ਦੇ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀਆਂ ਤਿਆਰੀਆਂ ਵਿਚ ਇਕ ਗੈਰ-ਸਰਕਾਰੀ ਸੰਗਠਨ (ਐੱਨ. ਜੀ. ਓ.) ਲਕਸ਼ ਵਿੱਤੀ ਸਹਾਇਤਾ ਕਰੇਗਾ। ਟੇਬਲ ਟੈਨਿਸ ਵਿਚ ਦੇਸ਼ ਦੀ ਸਭ ਤੋਂ ਵੱਡੀ ਤਮਗਾ ਉਮੀਦ ਸ਼ਰਤ ਸੀਨੀਅਰ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ 9 ਵਾਰ ਦਾ ਚੈਂਪੀਅਨ ਹੈ। ਪਦਮਸ਼੍ਰੀ ਨਾਲ ਨਿਵਾਜਿਆ ਜਾ ਚੁੱਕਾ ਸ਼ਰਤ ਇਸ ਤੋਂ ਪਹਿਲਾਂ ਸਾਲ 2004, 2008 ਅਤੇ 2016 ਦੀਆਂ ਓਲੰਪਿਕ ਖੇਡਾਂ ਵਿਚ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਹੈ। ਉਹ ਚੌਥੀ ਵਾਰ ਟੋਕੀਓ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਦੀਆਂ ਤਿਆਰੀਆਂ ਵਿਚ ਲੱਗ ਗਿਆ ਹੈ।


Gurdeep Singh

Content Editor

Related News