ਖੇਡ ਜਗਤ ''ਚ ਭਾਰਤ ਦਾ ਨਾਂ ਰੋਸ਼ਨ: ''ਅਭੈ ਸਿੰਘ'' ਨੇ ਮਲੇਸ਼ੀਆ ''ਚ ਜਿੱਤਿਆ ਸ਼ਾਨਦਾਰ ਖ਼ਿਤਾਬ

Monday, Aug 31, 2026 - 02:12 PM (IST)

ਖੇਡ ਜਗਤ ''ਚ ਭਾਰਤ ਦਾ ਨਾਂ ਰੋਸ਼ਨ: ''ਅਭੈ ਸਿੰਘ'' ਨੇ ਮਲੇਸ਼ੀਆ ''ਚ ਜਿੱਤਿਆ ਸ਼ਾਨਦਾਰ ਖ਼ਿਤਾਬ

ਨਵੀਂ ਦਿੱਲੀ, (ਏਜੰਸੀ)-ਚੋਟੀ ਦਾ ਦਰਜਾ ਪ੍ਰਾਪਤ ਅਭੈ ਸਿੰਘ ਨੇ ਐਤਵਾਰ ਨੂੰ ਫਾਈਨਲ ਵਿਚ ਹਾਂਗਕਾਂਗ ਦੇ ਤੀਜਾ ਦਰਜਾ ਪ੍ਰਾਪਤ ਹੈਨਰੀ ਲੇਊਂਗ ਨੂੰ 5 ਗੇਮਜ਼ ’ਚ ਹਰਾ ਕੇ ਮਲੇਸ਼ੀਆ ਵਿਚ 15,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਤੁਆਂਕੂ ਮੁਹਰਿਜ਼ ਟ੍ਰਾਫੀ ਸਕੁਐਸ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਵਿਸ਼ਵ ਰੈਂਕਿੰਗ ਵਿਚ 24ਵੇਂ ਸਥਾਨ ’ਤੇ ਕਾਬਜ਼ ਅਭੈ ਸਿੰਘ ਨੇ 59ਵੇਂ ਨੰਬਰ ਦੇ ਹੈਨਰੀ ਲੇਊਂਗ ਨੂੰ 11-7, 6-11, 3-11, 11-5, 12-10 ਨਾਲ ਹਰਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ 18 ਫਾਈਨਲਾਂ ’ਚ ਆਪਣਾ 13ਵਾਂ ਪੀ. ਐੱਸ. ਏ. ਟੂਰ ਖ਼ਿਤਾਬ ਹਾਸਲ ਕੀਤਾ।
ਫਾਈਨਲ ਤੱਕ ਦੇ ਸਫ਼ਰ ਵਿਚ ਅਭੈ ਨੇ ਸੈਮੀਫਾਈਨਲ ਵਿਚ ਮਲੇਸ਼ੀਆ ਦੇ ਅਮੀਸ਼ਨਰਾਜ ਚੰਦਰਨ ਨੂੰ 7-11, 11-9, 11-7, 7-11, 11-3 ਨਾਲ ਹਰਾਇਆ। ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ’ਚ ਉਨ੍ਹਾਂ ਨੇ ਐੱਮ.ਡੀ. ਸਿਆਫਿਕ ਕਮਾਲ ਨੂੰ 11-4, 11-13, 11-5, 11-5 ਨਾਲ ਅਤੇ ਦੂਜੇ ਦੌਰ ਵਿਚ ਲੋ ਵਾ ਸਰਨ ਨੂੰ 8-11, 11-2, 11-6, 11-2 ਨਾਲ ਹਰਾਇਆ। ਉਨ੍ਹਾਂ ਨੂੰ ਪਹਿਲੇ ਦੌਰ ਵਿਚ ਬਾਈ ਮਿਲੀ ਸੀ।


author

Shubam Kumar

Content Editor

Related News