AB ਡਿਵੀਲੀਅਰਸ ਨੂੰ ਮਿਲਿਆ ਦੱਖਣੀ ਅਫਰੀਕਾ ਦਾ ਕਪਤਾਨ ਬਣਨ ਦਾ ਆਫਰ
Wednesday, Apr 29, 2020 - 06:55 PM (IST)

ਮੁੰਬਈ— ਸਾਲ 2018 'ਚ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਏ ਬੀ ਡਿਵੀਲੀਅਰਸ ਇਕ ਵਾਰ ਫਿਰ ਤੋਂ ਦੱਖਣੀ ਅਫਰੀਕਾ ਦੇ ਕਪਤਾਨ ਬਣ ਸਕਦੇ ਹਨ। ਏ ਬੀ ਡਿਵੀਲੀਅਰਸ ਨੇ ਇਕ ਪ੍ਰੋਗਰਾਮ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਸ ਨੂੰ ਦੱਖਣੀ ਅਫਰੀਕਾ ਦਾ ਕਪਤਾਨ ਬਣਨ ਦਾ ਆਫਰ ਮਿਲ ਚੁੱਕਿਆ ਹੈ ਹਾਲਾਂਕਿ ਡਿਵੀਲੀਅਰਸ ਫਿਰ ਇੰਟਰਨੈਸ਼ਨਲ ਕ੍ਰਿਕਟ 'ਚ ਵਾਪਸੀ ਕਰਨਾ ਚਾਹੁੰਦਾ ਹਨ, ਜਦੋ ਉਸਦੀ ਫਾਰਮ ਵਧੀਆ ਚੱਲ ਰਹੀ ਹੋਵੇ। ਧਮਾਕੇਦਾਰ ਬੱਲੇਬਾਜ਼ ਏ ਬੀ ਨੇ ਮਈ 2018 'ਚ ਸਾਰੇ ਅੰਤਰਰਾਸ਼ਟਰੀ ਕ੍ਰਿਕਟ ਸਵਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਅੰਤਰਰਾਸ਼ਟਰੀ ਟੀਮ 'ਚ ਉਸਦੀ ਵਾਪਸੀ ਦੀਆਂ ਖਬਰਾਂ ਆ ਰਹੀਆਂ ਹਨ।
ਡਿਵੀਲੀਅਰਸ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਮੈਂ ਦੱਖਣੀ ਅਫਰੀਕਾ ਦਾ ਲਈ ਖੇਡਾ ਤੇ ਕ੍ਰਿਕਟ ਦੱਖਣੀ ਅਫਰੀਕਾ ਮੈਨੂੰ ਫਿਰ ਤੋਂ ਟੀਮ ਦੀ ਅਗਵਾਈ ਕਰਨ ਦੇ ਵਾਰੇ 'ਚ ਪੁੱਛ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਸਭ ਤੋਂ ਅਹਿਮ ਚੀਜ਼ ਇਹ ਹੈ ਕਿ ਮੈਨੂੰ ਆਪਣੀ ਫਾਰਮ 'ਚ ਜਲਦੀ ਆਉਣਾ ਹੋਵੇਗਾ ਤੇ ਨਾਲ ਹੀ ਮੇਰੇ ਨਾਲ ਜੋ ਖਿਡਾਰੀ ਹਨ। ਮੈਨੂੰ ਉਨ੍ਹਾਂ ਤੋਂ ਵਧੀਆ ਹੋਣਾ ਹੋਵੇਗਾ। ਜੇਕਰ ਮੈਨੂੰ ਲੱਗਦਾ ਹੈ ਕਿ ਮੈਂ ਟੀਮ 'ਚ ਜਗ੍ਹਾ ਬਣਾਉਣ ਦਾ ਹੱਕਦਾਰ ਹਾਂ ਤਾਂ ਇਹ ਮੇਰੇ ਲਈ ਆਸਾਨ ਹੋ ਜਾਵੇਗਾ ਕਿਉਂਕਿ ਇਸ ਨਾਲ ਮੈਂ ਮਹਿਸੂਸ ਕਰਾਂਗਾ ਕਿ ਮੈਨੂੰ ਆਖਰੀ ਗਿਆਰਾ ਦਾ ਹਿੱਸਾ ਹੋਣਾ ਚਾਹੀਦਾ। ਡਿਵੀਲੀਅਰਸ ਨੇ ਕਿਹਾ ਕਿ ਮੈਂ ਬਹੁਤ ਸਮੇਂ ਤੋਂ ਟੀਮ ਦਾ ਹਿੱਸਾ ਨਹੀਂ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਹੋਰ ਲੋਕਾਂ ਦੇ ਲਈ ਵੀ ਮਹੱਤਵਪੂਰਨ ਹੈ ਕਿ ਮੈਂ ਹੁਣ ਵੀ ਬਹੁਤ ਵਧੀਆ ਖੇਡਦਾ ਹਾਂ ਕਿ ਟੀਮ 'ਚ ਜਗ੍ਹਾ ਬਣਾ ਸਕਾ।