ਜਲੰਧਰ ਦੀ ਆਰੂਸ਼ੀ ਭਨੋਟ ਦੀ ਵੱਡੀ ਪ੍ਰਾਪਤੀ, ਸ਼ਿਕਾਗੋ ਯੂਨੀਵਰਸਿਟੀ ਤੋਂ ਮਿਲੀ ਸਕਾਲਰਸ਼ਿਪ, ਖੇਡੇਗੀ ਗੋਲਫ ਟੀਮ ਈਵੈਂਟ

Tuesday, Jan 10, 2023 - 07:28 PM (IST)

ਜਲੰਧਰ ਦੀ ਆਰੂਸ਼ੀ ਭਨੋਟ ਦੀ ਵੱਡੀ ਪ੍ਰਾਪਤੀ, ਸ਼ਿਕਾਗੋ ਯੂਨੀਵਰਸਿਟੀ ਤੋਂ ਮਿਲੀ ਸਕਾਲਰਸ਼ਿਪ, ਖੇਡੇਗੀ ਗੋਲਫ ਟੀਮ ਈਵੈਂਟ

ਜਲੰਧਰ (ਜਸਮੀਤ)- 17 ਸਾਲਾ ਗੋਲਫਰ ਆਰੂਸ਼ੀ ਭਨੋਟ ਨੇ ਯੂਨੀਵਰਸਿਟੀ ਆਫ ਸ਼ਿਕਾਗੋ ਤੋਂ ਸਕਾਲਰਸ਼ਿਪ ਹਾਸਲ ਕਰ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਦਿੱਲੀ ਪਬਲਿਕ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਆਰੂਸ਼ੀ 2022 ਤੋਂ ਗੋਲਫ ਗਰਲਜ਼ ਦੀ ਮੁੱਖ ਸ਼੍ਰੇਣੀ ’ਚ ਟਾਪ-15 ’ਚ ਖੇਡ ਰਹੀ ਹੈ। ਐੱਨ. ਸੀ. ਆਰ. ’ਚ ਕਈ ਟੂਰਨਾਮੈਂਟ ਖੇਡ ਚੁੱਕੀ ਆਰੂਸ਼ੀ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਸ਼ਿਕਾਗੋ ਯੂਨੀਵਰਸਿਟੀ ਦੇ ਚੋਣ ਪੈਨਲ ਨੇ ਉਸ ਦੀ ਚੋਣ ਕੀਤੀ। ਹਾਲਾਂਕਿ ਆਰੂਸ਼ੀ ਲਈ ਇਹ ਇੰਨਾ ਆਸਾਨ ਨਹੀਂ ਸੀ। ਪੈਨਲ ਨੇ ਇਸ ਲਈ ਉਸ ਦੇ ਕਈ ਵੀਡੀਓ ਦੇਖੇ ਅਤੇ ਇੰਟਰਵਿਊਜ਼ ਵੀ ਕੀਤੀਆਂ। ਪੂਰੀ ਪ੍ਰਕਿਰਿਆ ’ਚ 6 ਮਹੀਨੇ ਲੱਗੇ, ਜਿਸ ਤੋਂ ਬਾਅਦ ਪੈਨਲ ਨੇ ਆਰੂਸ਼ੀ ਨੂੰ 100 ਫੀਸਦੀ ਸਕਾਲਰਸ਼ਿਪ ਲਈ ਚੁਣਿਆ।

PunjabKesari

ਇਹ ਵੀ ਪੜ੍ਹੋ : 'ਚਿੰਤਾ ਨਾ ਕਰੋ ਬੇਟਾ', ਉਰਵਸ਼ੀ ਰੌਤੇਲਾ ਦੀ ਮਾਂ ਨੇ ਸਾਂਝੀ ਕੀਤੀ ਹਸਪਤਾਲ ਦੀ ਫੋਟੋ,ਜਿੱਥੇ ਪੰਤ ਹੈ ਦਾਖ਼ਲ, ਹੋਈ ਟ੍ਰੋਲ

ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ

ਡੀ. ਪੀ. ਐੱਸ. ’ਚ 12ਵੀਂ ਜਮਾਤ ਦੀ ਵਿਦਿਆਰਥਣ ਆਰੂਸ਼ੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਇਕਾਗਰਤਾ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਵੈਸੇ ਵੀ ਤੁਹਾਡੇ ਕੋਲ ਪੜ੍ਹਾਈ ਤੇ ਖੇਡਾਂ ਤੋਂ ਬਾਅਦ ਇੰਨਾ ਸਮਾਂ ਨਹੀਂ ਬਚਦਾ ਕਿ ਤੁਸੀਂ ਇਸ ਵੱਲ ਧਿਆਨ ਦੇ ਸਕੋ। ਇਸ ਪ੍ਰਾਪਤੀ ਲਈ ਮਾਤਾ ਮੀਨੂੰ ਭਨੋਟ ਅਤੇ ਵੱਡੀ ਭੈਣ ਅਪੂਰਵਾ ਦਾ ਬਹੁਤ ਵੱਡਾ ਯੋਗਦਾਨ ਹੈ, ਜੋ ਸਮੇਂ-ਸਮੇਂ ’ਤੇ ਪ੍ਰੇਰਿਤ ਕਰਦੇ ਰਹੇ ਹਨ। ਉਹ ਅੰਤਰਰਾਸ਼ਟਰੀ ਖਿਡਾਰੀ ਨੇਲੀ ਕੋਰਡਾ ਤੋਂ ਪ੍ਰੇਰਨਾ ਲੈਂਦੀ ਹੈ।

ਹੁਣ ਅੰਤਰਰਾਸ਼ਟਰੀ ਪੱਧਰ ’ਤੇ ਨਜ਼ਰਾਂ

ਆਰੂਸ਼ੀ ਨੇ ਦੱਸਿਆ ਕਿ ਉਹ 10 ਸਾਲ ਦੀ ਸੀ, ਜਦੋਂ ਉਸ ਨੇ ਮੋਹਾਲੀ ਦੇ ਫਾਰੇਸਟ ਰੇਂਜ ’ਚ ਪਹਿਲੀ ਵਾਰ ਟੂਰਨਾਮੈਂਟ ਖੇਡਿਆ ਸੀ। ਆਰੂਸ਼ੀ ਮੁਤਾਬਕ- ਪੀ. ਏ. ਪੀ. ਰੇਂਜ ’ਚ ਕੋਚ ਬਲਵਿੰਦਰ ਮੱਟੂ ਦੀ ਅਗਵਾਈ ’ਚ ਖੇਡਣ ਤੋਂ ਬਾਅਦ ਇਸ ਤਰ੍ਹਾਂ ਦੇ ਟੂਰਨਾਮੈਂਟ ’ਚ ਜਾ ਕੇ ਪ੍ਰਦਰਸ਼ਨ ਕਰਨਾ ਉਤਸ਼ਾਹਜਨਕ ਸੀ। ਇਸੇ ਕਰ ਕੇ ਮੈਂ ਇਸ ਖੇਡ ’ਚ ਆਪਣਾ ਕਰੀਅਰ ਬਣਾਉਣ ਬਾਰੇ ਸੋਚਿਆ। ਸਕੂਲ ਪੱਧਰ ’ਤੇ ਹੋਏ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲਿਆ। ਫਿਰ 2019 ’ਚ ਜਦੋਂ ਕੋਵਿਡ ਆਇਆ ਤਾਂ ਲੱਗਿਆ ਕਿ ਇਸ ’ਤੇ ਬਰੇਕ ਲੱਗ ਜਾਵੇਗੀ ਪਰ ਇਹ ਸਮਾਂ ਮੇਰੇ ਲਈ ਵਰਦਾਨ ਬਣ ਕੇ ਆਇਆ। ਮੈਂ ਘਰ ’ਚ ਲਗਾਤਾਰ ਗੋਲਫ ਸਵਿੰਗ ਦਾ ਅਭਿਆਸ ਕੀਤਾ। ਇਸ ਦਾ ਫਾਇਦਾ ਆਉਣ ਵਾਲੇ ਟੂਰਨਾਮੈਂਟ ’ਚ ਹੋਇਆ। ਐੱਨ. ਸੀ. ਆਰ. ’ਚ ਮੈਂ ਕਈ ਟੂਰਨਾਮੈਂਟ ਖੇਡੇ ਤੇ ਹੁਣ ਮੇਰੀ ਨਜ਼ਰ ਅੰਤਰਰਾਸ਼ਟਰੀ ਪੱਧਰ ’ਤੇ ਹੈ।

PunjabKesari

ਯੂ. ਐੱਸ. ਏ. ’ਚ ਗੋਲਫ ਦਾ ਬੁਨਿਆਦੀ ਢਾਂਚਾ ਬਹੁਤ ਵਧੀਆ ਹੈ। ਮੇਰਾ ਧਿਆਨ ਓਲੰਪਿਕ ਤੇ ਏਸ਼ਿਆਈ ਖੇਡਾਂ ’ਚ ਭਾਰਤ ਲਈ ਸੋਨ ਤਮਗਾ ਲਿਆਉਣ ’ਤੇ ਹੈ।

-ਆਰੂਸ਼ੀ

ਕੀ ਹੈ ਰੂਟੀਨ

ਮੈਂ ਆਪਣੇ ਸਵੇਰ ਦੇ ਯੋਗਾ ਸੈਸ਼ਨ ਤੋਂ ਬਾਅਦ ਥੋੜ੍ਹੀ ਕਸਰਤ ਕਰਦੀ ਹਾਂ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੁਪਹਿਰ ਸਮੇਂ ਪੀ. ਏ. ਪੀ. ਰੇਂਜ ’ਚ ਅਭਿਆਸ ਦੇ 2 ਤੋਂ 3 ਘੰਟੇ ਬਿਤਾਉਂਦੀ ਹਾਂ।

ਵਿਸ਼ੇਸ਼ ਪ੍ਰਾਪਤੀ

ਆਰੂਸ਼ੀ ਨੇ 2019 ’ਚ ਪਹਿਲੀ ਵਾਰ ਨੌਰਥ ਜੋਨ ਸਬ ਜੂਨੀਅਰ/ਜੂਨੀਅਰ ਫੀਡਰ ਟੂਰ ਖੇਡਣਾ ਸ਼ੁਰੂ ਕੀਤਾ। 8 ਟੂਰਨਾਮੈਂਟਾਂ ’ਚ ਕੁੱਲ 196 ਅੰਕਾਂ ਨਾਲ ਉਸ ਨੂੰ ਸਰਵੋਤਮ 5 ਗੋਲਫਰਾਂ ’ਚੋਂ ਚੁਣਿਆ ਗਿਆ ਸੀ।

ਆਰੂਸ਼ੀ ਦੇ ਪਿਤਾ ਡਾ. ਵਿਸ਼ਾਲ ਭਨੋਟ, ਜੋ ਆਈ. ਵੀ. ਐੱਫ. ਸੈਂਟਰ ਚਲਾਉਂਦੇ ਹਨ, ਨੇ ਦੱਸਿਆ ਕਿ ਡਾਕਟਰ ਹੋਣ ਕਾਰਨ ਮੈਂ ਅਤੇ ਮੀਨੂੰ (ਪਤਨੀ) ਆਪਣੀਆਂ ਦੋਵੇਂ ਧੀਆਂ ਨੂੰ ਡਾਕਟਰੀ ਦੇ ਖੇਤਰ ’ਚ ਅੱਗੇ ਵਧਾਉਣ ਦਾ ਵਿਚਾਰ ਰੱਖਦੇ ਸੀ ਪਰ ਫਿਰ ਆਪਣੀ ਧੀ ਦੀ ਗੋਲਫ ’ਚ ਦਿਲਚਸਪੀ ਦੇਖ ਕੇ ਆਪਣਾ ਮਨ ਬਦਲ ਲਿਆ। ਮੈਨੂੰ ਪਤਾ ਲੱਗਾ ਕਿ ਗੋਲਫ ਇਕ ਅਜਿਹੀ ਖੇਡ ਹੈ, ਜੋ ਤੁਹਾਨੂੰ ਰੁਝੇਵਿਆਂ ਭਰੀ ਜ਼ਿੰਦਗੀ ’ਚ ਤਣਾਅ ਨੂੰ ਦੂਰ ਕਰਨ ’ਚ ਮਦਦ ਕਰਦੀ ਹੈ। ਜਦੋਂ ਕੋਵਿਡ ਦੇ ਦੌਰ ’ਚ ਸਕੂਲ ਬੰਦ ਹੋਏ ਸਨ ਤਾਂ ਘਰ ’ਚ 26 ਫੁੱਟ ਦੀ ਕੋਰਸ (ਜਗ੍ਹਾ) ਬਣਾਇਆ ਤਾਂ ਜੋ ਬੇਟੀ ਨੂੰ ਅਭਿਆਸ ’ਚ ਕੋਈ ਦਿੱਕਤ ਨਾ ਆਵੇ। ਹੁਣ ਬੇਟੀ ਦੀ ਕੀਤੀ ਮਿਹਨਤ ਰੰਗ ਲਿਆਉਂਦੀ ਨਜ਼ਰ ਆ ਰਹੀ ਹੈ।

-ਡਾਕਟਰ. ਵਿਸ਼ਾਲ ਭਨੋਟ, ਪਿਤਾ


‘ਪੰਜਾਬ ਸਰਕਾਰ ਸੂਬਾ ਪੱਧਰ ’ਤੇ ਗੋਲਫ ਟੂਰਨਾਮੈਂਟ ਕਰਵਾਏ’

ਜਲੰਧਰ ’ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਪਰ ਇਸ ਲਈ ਕੋਈ ਚੰਗੇ ਗੋਲਫ਼ ਮੈਦਾਨ ਨਹੀਂ ਹਨ। ਗੋਲਫ ਇਕ ਓਲੰਪਿਕ ਈਵੈਂਟ ਹੈ, ਜੋ ਭਾਰਤ ’ਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਐੱਨ. ਸੀ. ਆਰ. ਤੇ ਚੰਡੀਗੜ੍ਹ ’ਚ ਗੋਲਫ ਨਾਲ ਸਬੰਧਤ ਬਹੁਤ ਸਾਰੇ ਈਵੈਂਟ ਹੁੰਦੇ ਹਨ ਪਰ ਜਲੰਧਰ ’ਚ ਇਸ ਦੀ ਘਾਟ ਹੈ। ਜੇਕਰ ਪੰਜਾਬ ਸਰਕਾਰ ਬੁਨਿਆਦੀ ਢਾਂਚੇ ਨੂੰ ਸੁਧਾਰਨ ਦੇ ਮਕਸਦ ਨਾਲ ਗੋਲਫ ਮੈਦਾਨਾਂ ਨੂੰ ਅਪਡੇਟ ਕਰੇ, ਜ਼ਿਲਾ ਅਤੇ ਸੂਬਾ ਪੱਧਰ ’ਤੇ ਟੂਰਨਾਮੈਂਟ ਕਰਵਾਏ ਜਾਣ ਤਾਂ ਯਕੀਨੀ ਤੌਰ ’ਤੇ ਅਸੀਂ ਚੋਟੀ ਦੇ ਖਿਡਾਰੀ ਪੈਦਾ ਕਰ ਸਕਦੇ ਹਾਂ।

-ਬਲਵਿੰਦਰ ਮੱਟੂ, ਕੋਚ

ਇਹ ਵੀ ਪੜ੍ਹੋ : WC ’ਚ ਹਿੱਸਾ ਲੈਣ ਓਡਿਸ਼ਾ ਪੁੱਜੀ ਫਰਾਂਸ ਦੀ ਹਾਕੀ ਟੀਮ, ਕੋਚ ਬੋਲੇ- ਫਿਲਹਾਲ ਖਿਤਾਬ ਦੀ ਭਾਲ 'ਚ ਨਹੀਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News