ਉਪ ਮਹਾਦੀਪ 'ਚ ਮੁਸ਼ਕਿਲ ਹਾਲਾਤ ਦੇ ਬਾਵਜੂਦ ਭਾਰਤ 'ਚ ਸੀਰੀਜ਼ ਖੇਡਣ ਲਈ ਤਿਆਰ ਹਾਂ : ਫਿੰਚ

Friday, Jan 10, 2020 - 11:18 AM (IST)

ਉਪ ਮਹਾਦੀਪ 'ਚ ਮੁਸ਼ਕਿਲ ਹਾਲਾਤ ਦੇ ਬਾਵਜੂਦ ਭਾਰਤ 'ਚ ਸੀਰੀਜ਼ ਖੇਡਣ ਲਈ ਤਿਆਰ ਹਾਂ : ਫਿੰਚ

ਸਪੋਰਟਸ ਡੈਸਕ— ਆਪਣੇ ਘਰੇਲੂ ਮੈਦਾਨ 'ਤੇ ਨਿਊਜ਼ੀਲੈਂਡ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ ਹਾਰ ਦੇਣ ਤੋਂ ਬਾਅਦ ਆਸਟਰੇਲੀਆਈ ਟੀਮ ਨੇ ਭਾਰਤ ਦੌਰੇ ਲਈ ਉਡਾਨ ਭਰ ਲਈ ਹੈ। ਅਜਿਹੇ 'ਚ ਟੀਮ ਦੇ ਨਾਲ ਉਡਾਨ ਭਰਨ ਤੋਂ ਪਹਿਲਾਂ ਆਸਟਰੇਲੀਆਈ ਕਪਤਾਨ ਆਰੋਨ ਫਿੰਚ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਦੀ ਭਾਰਤ ਨੂੰ ਪਹਿਲਾਂ ਵੀ ਉਨ੍ਹਾਂ ਦੀ ਜ਼ਮੀਨ 'ਤੇ ਹਰਾ ਚੁੱਕੇ ਹਾਂ ਜਿਸ ਦੇ ਨਾਲ ਇਸ ਵਾਰ ਵੀ ਪਲਾਨ 'ਚ ਕੋਈ ਬਦਲਾਅ ਨਹੀਂ ਹੋਵੇਗਾ।PunjabKesari

ਆਸਟਰੇਲੀਆਈ ਕਪਤਾਨ ਆਰੋਨ ਫਿੰਚ ਨੇ ਵੀਰਵਾਰ ਨੂੰ ਕਿਹਾ ਕਿ ਉਪ ਮਹਾਦੀਪ ਦੇ ਮੁਸ਼ਕਿਲ ਹਾਲਾਤ 'ਚ ਦੌਰਾ ਕਰਨ ਵਾਲੀ ਟੀਮ ਦੇ ਖਿਡਾਰੀ ਆਪਣੀ ਕਾਬਲੀਅਤ 'ਤੇ ਸ਼ੱਕ ਕਰਨ ਲੱਗਦੇ ਹਨ ਪਰ ਭਾਰਤ 'ਚ ਆਗਾਮੀ ਤਿੰਨ ਮੈਚਾਂ ਦੀ ਵਨ ਡੇ ਲੜੀ 'ਚ ਉਸਦਾ ਇਰਾਦਾ ਵਿਰਾਟ ਕੋਹਲੀ ਦੀ ਟੀਮ ਨੂੰ ਉਸੇ ਦੀ ਹੀ ਧਰਤੀ 'ਤੇ ਹਰਾਉਣ ਦਾ ਹੈ।PunjabKesari
ਆਸਟਰੇਲੀਆ ਨੇ ਭਾਰਤ 'ਚ 12 ਮਹੀਨੇ ਪਹਿਲਾਂ 5 ਮੈਚਾਂ ਦੀ ਵਨ ਡੇ ਲੜੀ 'ਚ ਵਾਪਸੀ ਕਰਦੇ ਹੋਏ 3-2 ਨਾਲ ਜਿੱਤ ਹਾਸਲ ਕੀਤੀ ਸੀ। ਫਿੰਚ ਨੇ ਟੀਮ ਦੀ ਰਵਾਨਗੀ ਤੋਂ ਪਹਿਲਾਂ ਪਿਛਲੇ ਸਾਲ ਭਾਰਤ 'ਚ ਲੜੀ 'ਚ ਮਿਲੀ ਜਿੱਤ ਬਾਰੇ ਗੱਲ ਕਰਦਿਆਂ ਕਿਹਾ, ''ਇਸ ਨਾਲ ਤੁਹਾਨੂੰ ਭਰੋਸਾ ਮਿਲਦਾ ਹੈ ਕਿ ਉਨ੍ਹਾਂ ਹਾਲਾਤ 'ਚ ਸਾਡੀ ਰਣਨੀਤੀ ਕਾਫੀ ਚੰਗੀ ਸੀ।''PunjabKesari


Related News