2020 ''ਚ ਖੇਡੇਗਾ ਜਾਂ ਨਹੀਂ, ਆਸਟਰੇਲੀਆਈ ਕਪਤਾਨ ਐਰੌਨ ਫਿੰਚ ਨੇ ਕੀਤਾ ਖੁਲਾਸਾ

11/30/2019 3:44:15 PM

ਸਪੋਰਟਸ ਡੈਸਕ :  ਜਿਸ ਤਰ੍ਹਾਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੀ ਤਰੀਕ ਨੇੜੇ ਆ ਰਹੀ ਹੈ ਉਸ ਤਰ੍ਹਾਂ ਇਨ੍ਹਾਂ ਮਹਾਮੁਕਾਬਲਿਆਂ ਨੂੰ ਲੈ ਕੇ ਖਬਰਾਂ ਵੀ ਤੇਜ ਹੋ ਰਹੀ ਹਨ। ਹੁਣ ਆਸਟਰੇਲੀਆ ਦੇ ਸੀਮਿਤ ਓਵਰਾਂ ਦੇ ਕਪਤਾਨ ਐਰੋਨ ਫਿੰਚ ਦੇ ਆਈ. ਪੀ. ਐੱਲ 2020 'ਚ ਹੋਣ ਜਾਂ ਨਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਬਹੁਤ ਸਾਰੇ ਭਾਰਤੀ ਫੈਨਜ਼ ਵੀ ਇਸ ਆਸਟਰੇਲੀਆਈ ਖਿਡਾਰੀ ਨੂੰ ਆਈ. ਪੀ. ਐੱਲ 'ਚ ਵੇਖਣਾ ਚਾਹੁੰਦੇ ਹਨ। ਅਜਿਹੇ 'ਚ ਫਿੰਚ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਉਹ ਆਈ. ਪੀ. ਐੱਲ 2020 'ਚ ਜਰੂਰ ਵਿਖਾਈ ਦੇਣਗੇ।PunjabKesari
ਫਿੰਚ ਨੇ ਹਾਲ ਹੀ 'ਚ ਟਵਿਟਰ 'ਤੇ ਸਵਾਲ-ਜਵਾਬ ਸੈਸ਼ਨ ਰੱਖਿਆ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਇਸ ਸਵਾਲ-ਜਵਾਬ ਸੈਸ਼ਨ ਦੇ ਦੌਰਾਨ ਜਦੋਂ ਇਕ ਯੂਜ਼ਰ ਨੇ ਫਿੰਚ ਤੋਂ ਪੁਪੁੱਛਿਆ ਕਿ ਕੀ ਉਹ ਇਸ ਵਾਰ ਆਈ. ਪੀ. ਐੱਲ ਆਕਸ਼ਨ 'ਚ ਹੋਣਗੇ? ਇਸ 'ਤੇ ਫਿੰਚ ਨੇ ਫੈਨਜ਼ ਨੂੰ ਨਿਰਾਸ਼ ਨਹੀਂ ਕਿਤਾ ਅਤੇ ਕਿਹਾ ਕਿ ਹਾਂ ਮੈਂ ਮੌਜੂਦ ਰਹਾਂਗਾ। ਆਈ. ਪੀ. ਐੱਲ 2020 ਦੀ ਨੀਲਾਮੀ 19 ਦਸੰਬਰ (ਵੀਰਵਾਰ) ਨੂੰ ਕੋਲਕਾਤਾ 'ਚ ਹੋਵੇਗੀ।

ਗੌਰ ਹੋ ਕਿ ਇਹ ਆਸਟਰੇਲੀਆਈ ਕ੍ਰਿਕਟਰ ਪਿਛਲੇ ਸਾਲ ਨੂੰ ਛੱਡ 2010 ਤੋਂ ਹੀ ਲਗਾਤਾਰ ਆਈ. ਪੀ. ਐੱਲ ਦਾ ਹਿੱਸਾ ਰਿਹਾ ਹੈ। ਪਿਛਲੇ ਸਾਲ ਫਿੰਚ ਨੇ ਆਈ. ਸੀ. ਸੀ ਵਰਲਡ ਕੱਪ 2019 ਦੀਆਂ ਤਿਆਰੀਆਂ ਬਾਰੇ ਆਪਣੇ ਆਪ ਨੂੰ ਇਸ ਮਹਾ-ਮੁਕਾਬਲੇ (ਆਈ. ਪੀ. ਐੱਲ) ਲਈ ਅਣਉਪਲਬੱਧ ਦੱਸਿਆ ਸੀ । ਉਹ ਉਨ੍ਹਾਂ ਖਿਡਾਰੀਆਂ 'ਚ ਹਨ ਜੋ ਕਈ ਫ੍ਰੈਂਚਾਇਜ਼ੀਆਂ ਲਈ ਖੇਡ ਚੁੱਕੇ ਹਨ। ਸਾਲ 2010 'ਚ ਰਾਜਸਥਾਨ ਰਾਇਲਜ਼ ਲਈ ਖੇਡਣ ਤੋਂ ਬਾਅਦ ਫਿੰਚ ਨੇ ਦਿੱਲੀ ਕੈਪੀਟਲਸ, ਪੂਣੇ ਵਾਰਿਅਰਸ ਇੰਡੀਆ, ਸਨਰਾਈਜ਼ਰਸ ਹੈਦਰਾਬਾਦ, ਮੁੰਬਈ ਇੰਡੀਅਨਜ਼, ਗੁਜਰਾਤ ਲਾਇੰਸ ਅਤੇ 2018 'ਚ ਕਿੰਗਜ਼ ਇਲੈਵਨ ਪੰਜਾਬ ਵਲੋਂ ਖੇਡਿਆ ਸੀ।PunjabKesari

 


Related News