ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਦਾ ਖਰਾਬ ਪ੍ਰਦਰਸ਼ਨ ਜਾਰੀ, ਦੇਖੋ ਰਿਕਾਰਡ
Monday, Nov 15, 2021 - 01:24 AM (IST)
ਦੁਬਈ- ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਦੌਰਾਨ ਦੁਬਈ ਵਿਚ ਖੇਡੇ ਗਏ ਫਾਈਨਲ ਮੁਕਾਬਲੇ 'ਚ ਆਸਟਰੇਲੀਆਈ ਕਪਤਾਨ ਆਰੋਨ ਫਿੰਚ ਨਾਕਆਊਟ ਮੈਚਾਂ ਵਿਚ ਆਪਣੇ ਖਰਾਬ ਪ੍ਰਦਰਸ਼ਨ ਦੇ ਸਿਲਸਿਲੇ ਨੂੰ ਰੋਕ ਨਹੀਂ ਸਕੇ। ਮਹੱਤਵਪੂਰਨ ਫਾਈਨਲ ਵਿਚ ਜਦੋਂ ਨਿਊਜ਼ੀਲੈਂਡ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿਚ ਚਾਰ ਵਿਕਟਾਂ 'ਤੇ 172 ਦੌੜਾਂ ਬਣਾਈਆਂ ਸਨ ਤਾਂ ਜਵਾਬ 'ਚ ਆਸਟਰੇਲੀਆਈ ਕ੍ਰਿਕਟ ਫੈਂਸ ਦੀਆਂ ਉਮੀਦਾਂ ਫਿੰਚ 'ਤੇ ਆ ਗਈਆਂ ਸਨ। ਫਿੰਚ ਨੇ ਸਭ ਨੂੰ ਨਿਰਾਸ਼ ਕੀਤਾ ਤੇ ਸਿਰਫ ਪੰਜ ਦੌੜਾਂ ਬਣਾ ਕੇ ਪਵੇਲੀਅਨ ਵੱਲ ਚੱਲੇ ਗਏ। ਨਾਕਆਊਟ ਦੇ ਪਿਛਲੇ ਪੰਜ ਵਿਚੋਂ ਇਕ ਮੁਕਾਬਲੇ ਨੂੰ ਛੱਡ ਕੇ ਫਿੰਚ ਦਾ ਪ੍ਰਦਰਸ਼ਨ ਖਰਾਬ ਹੀ ਰਿਹਾ ਹੈ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਮੈਨੂੰ ਇਸ ਸ਼ਾਨਦਾਰ ਯਾਤਰਾ ਦਾ ਹਿੱਸਾ ਬਣਾਉਣ ਲਈ ਬਹੁਤ-ਬਹੁਤ ਧੰਨਵਾਦ : ਰਵੀ ਸ਼ਾਸਤਰੀ
ਆਈ. ਸੀ. ਸੀ. ਨਾਕਆਊਟ ਵਿਚ ਆਰੋਨ ਫਿੰਚ
2 ਬਨਾਮ ਪਾਕਿਸਤਾਨ, ਕ੍ਰਿਕਟ ਵਿਸ਼ਵ ਕੱਪ 2015 ਕੁਆਰਟਰ ਫਾਈਨਲ
81 ਬਨਾਮ ਭਾਰਤ, ਕ੍ਰਿਕਟ ਵਿਸ਼ਵ ਕੱਪ 2015 ਸੈਮੀਫਾਈਨਲ
0 ਬਨਾਮ ਨਿਊਜ਼ੀਲੈਂਡ, ਕ੍ਰਿਕਟ ਵਿਸ਼ਵ ਕੱਪ 2015 ਫਾਈਨਲ
0 ਬਨਾਮ ਇੰਗਲੈਂਡ, ਕ੍ਰਿਕਟ ਵਿਸ਼ਵ ਕੱਪ 2019 ਸੈਮੀਫਾਈਨਲ
5 ਬਨਾਮ ਨਿਊਜ਼ੀਲੈਂਡ, ਟੀ-20 ਕ੍ਰਿਕਟ ਵਿਸ਼ਵ ਕੱਪ ਫਾਈਨਲ 2021
ਵਿਸ਼ਵ ਕੱਪ ਵਿਚ ਫਿੰਚ ਦਾ ਪ੍ਰਦਰਸ਼ਨ
0 ਬਨਾਮ ਦੱਖਣੀ ਅਫਰੀਕਾ
37 ਬਨਾਮ ਸ਼੍ਰੀਲੰਕਾ
44 ਬਨਾਮ ਇੰਗਲੈਂਡ
40 ਬਨਾਮ ਬੰਗਲਾਦੇਸ਼
9 ਬਨਾਮ ਵਿੰਡੀਜ਼
0 ਬਨਾਮ ਪਾਕਿਸਤਾਨ
5 ਬਨਾਮ ਨਿਊਜ਼ੀਲੈਂਡ
ਟੀ-20 ਵਿਸ਼ਵ ਕੱਪ ਵਿਚ ਸਪਿਨ ਦੇ ਵਿਰੁੱਧ ਸਭ ਤੋਂ ਘੱਟ ਸਟ੍ਰਾਈਕ ਰੇਟ
75.00 ਵਿਰਾਟ ਕੋਹਲੀ
77.77 ਆਰੋਨ ਫਿੰਚ
78.04 ਸ਼ਿਮਰੋਨ ਹਿੱਟਮਾਇਰ
81.42 ਕੇਨ ਵਿਲੀਅਮਸਨ
82.85 ਰਿਸ਼ਭ ਪੰਤ
ਇਹ ਖ਼ਬਰ ਪੜ੍ਹੋ- ਭਾਰਤ ਦੌਰੇ ਲਈ ਨਿਊਜ਼ੀਲੈਂਡ ਟੈਸਟ ਟੀਮ 'ਚ ਡੇਰਿਲ ਮਿਸ਼ੇਲ ਸ਼ਾਮਲ
ਜ਼ਿਕਰਯੋਗ ਹੈ ਕਿ ਮਿਸ਼ੇਲ ਮਾਰਸ਼ ਦੀਆਂ 50 ਗੇਂਦਾਂ ਵਿਚ ਅਜੇਤੂ 77 ਦੌੜਾਂ ਤੇ ਡੇਵਿਡ ਵਾਰਨਰ ਦੇ ਅਰਧ ਸੈਂਕੜੇ ਦੀ ਮਦਦ ਨਾਲ ਵਨ ਡੇ ਕ੍ਰਿਕਟ ਵਿਚ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਐਤਵਾਰ ਨੂੰ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਦੇ ਲਈ ਭੇਜੀ ਗਈ ਨਿਊਜ਼ੀਲੈਂਡ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਦੀਆਂ 48 ਗੇਂਦਾਂ ਵਿਚ 85 ਦੌੜਾਂ ਦੀ ਪਾਰੀ ਦੀ ਮਦਦ ਨਾਲ ਚਾਰ ਵਿਕਟਾਂ 'ਤੇ 172 ਦੌੜਾਂ ਬਣਾਈਆਂ। ਜਵਾਬ 'ਚ ਵੱਡੇ ਮੈਚਾਂ ਦੇ ਖਿਡਾਰੀ ਵਾਰਨਰ (38 ਗੇਂਦਾਂ ਵਿਚ 53 ਦੌੜਾਂ) ਤੇ ਮਾਰਸ਼ ਨੇ ਸੱਤ ਗੇਂਦਾਂ ਬਾਕੀ ਰਹਿੰਦੇ ਹੋਏ ਸਿਰਫ 2 ਵਿਕਟਾਂ 'ਤੇ ਜਿੱਤ ਹਾਸਲ ਕੀਤੀ। 2 ਸਾਲ ਪਹਿਲਾਂ 50 ਓਵਰਾਂ ਦੇ ਵਿਸ਼ਵ ਕੱਪ ਵਿਚ ਬਦਕਿਸਮਤੀ ਤਰੀਕੇ ਨਾਲ ਇੰਗਲੈਂਡ ਤੋਂ ਫਾਈਨਲ ਹਾਰਨ ਵਾਲੀ ਨਿਊਜ਼ੀਲੈਂਡ ਟੀਮ ਨੂੰ ਇਕ ਵਾਰ ਫਿਰ ਤੋਂ ਆਈ. ਸੀ. ਸੀ. ਟੂਰਨਾਮੈਂਟ ਵਿਚ ਉਪ ਜੇਤੂ ਰਹਿ ਦੇ ਨਾਲ ਸਬਰ ਕਰਨਾ ਪਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।