ਨੇਹਰਾ ਨੇ ਆਸਟ੍ਰੇਲੀਆ ਨੂੰ ਦਿੱਤੀ ਇਹ ਖਾਸ ਸਲਾਹ

12/07/2018 1:05:41 PM

ਨਵੀਂ ਦਿੱਲੀ— ਆਸਟ੍ਰੇਲੀਆ ਦੇ ਓਪਨਰ ਐਰਨ ਫਿੰਚ ਦਾ ਬੁਰਾ ਦੌਰ ਜਾਰੀ ਹੈ। ਉਹ ਦਿ ਅਫਰੀਕਾ ਅਤੇ ਭਾਰਤ ਖਿਲਾਫ ਟੀ-20 ਸੀਰੀਜ਼ 'ਚ ਬੁਰੀ ਤਰ੍ਹਾਂ ਨਾਲ ਨਾਕਾਮ ਰਹੇ ਅਤੇ ਹੁਣ ਆਪਣੇ ਕਰੀਅਰ ਦੇ ਤੀਜੇ ਟੈਸਟ 'ਚ ਭਾਰਤ ਖਿਲਾਫ 0 'ਤੇ ਆਊਟ ਹੋ ਗਏ। ਇਹ ਪਹਿਲਾਂ ਮੌਕਾ ਹੈ ਜਦੋਂ ਫਿੰਚ ਟੈਸਟ 'ਚ 0 'ਤੇ ਆਊਟ ਹੋਏ ਹਨ ਦਰਅਸਲ, ਫਿੰਚ  ਪਿੱਚ 'ਤੇ ਗੇਂਦ 'ਤੇ ਅੱਗੇ ਆ ਕੇ ਸ਼ਾਟ ਖੇਡਣ ਗਏ। ਖੁੰਝੀ ਹੋਈ ਗੇਂਦ ਲਾਈਨ 'ਚ ਨਹੀਂ ਸੀ। ਸਾਬਕਾ ਭਾਰਤੀ ਗੇਂਦਬਾਜ਼ ਆਸ਼ੀਸ਼ ਨੇਹਰਾ ਫਿੰਚ ਦੀ ਬੱਲੇਬਾਜ਼ੀ ਤੋਂ ਨਾਖੁਸ਼ ਹਨ।

ਉਨ੍ਹਾਂ ਨੇ ਸੋਨੀ ਸਿਕਸ ਨਾਲ ਗੱਲਬਾਤ ਕਰਦੇ ਹੋਏ ਕਿਹਾ,' ਮੈਨੂੰ ਲੱਗਦਾ ਹੈ ਤਿ ਫਿੰਚ ਨਵੀਂ ਗੇਂਦ ਦੇ ਸਾਹਮਣੇ ਜ਼ਿਆਦਾ ਸਹਿਜ ਨਹੀਂ ਦਿਖਾ ਪਾਉਂਦੇ ਇਸ ਲਈ ਜੇਕਰ ਉਨ੍ਹਾਂ ਨੂੰ ਨੰਬਰ 4 ਜਾਂ 5 'ਤੇ ਖਿਡਾਇਆ ਜਾਵੇ ਤਾਂ ਸਹੀ ਰਹੇਗਾ। ਨਾਲ ਹੀ ਸ਼ਾਨ ਮਾਰਸ਼ ਜਾਂ ਮਾਰਕਸ ਹੈਰਿਸ ਨੂੰ ਉਨ੍ਹਾਂ ਦੀ ਜਗ੍ਹਾ ਓਪਨਿੰਗ 'ਤੇ ਭੇਜਣਾ ਠੀਕ ਰਹੇਗਾ।'
PunjabKesari
ਫਿੰਚ ਪਿਛਲੀਆਂ 10 ਪਾਰੀਆਂ 'ਚ ਇਕ ਵੀ ਅਰਧਸੈਂਕੜਾ ਨਹੀਂ ਬਣਾ ਸਕੇ ਹਨ ਇਸ ਦੌਰਾਨ ਉਨ੍ਹਾਂ ਦਾ ਸਰਭਉੱਚ ਸਕੋਰ 41 ਰਿਹਾ ਹੈ। ਫਿੰਚ ਨੇ ਪਾਕਿਸਤਾਨ ਖਿਲਾਫ ਦੁਬਈ 'ਚ ਟੈਸਟ ਡੈਬਿਊ ਕੀਤਾ ਸੀ ਇਹ ਉਨ੍ਹਾਂ ਦਾ ਤੀਜਾ ਟੈਸਟ ਹੈ। ਖਬਰ ਲਿਖੇ ਜਾਣ ਤੱਕ ਆਸਟ੍ਰੇਲੀਆ ਨੇ 120 ਦੌੜਾਂ 'ਤੇ ਵਿਕਟਾਂ ਗੁਆ ਦਿੱਤੀਆਂ ਹਨ। ਹੁਣ ਤੱਕ ਅਸ਼ਵਿਨ ਨੇ 3 ਵਿਕਟਾਂ ਝਟਕ ਲਈਆਂ ਹਨ। ਇਸ ਤੋਂ ਪਹਿਲਾਂ ਟੀਮ ਇੰਡੀਆ 250 ਦੌੜਾਂ 'ਤੇ ਸਮੇਟਣ ਤੋਂ ਬਾਅਦ ਆਸਟ੍ਰੇਲੀਆਈ ਟੀਮ ਬੱਲੇਬਾਜ਼ੀ ਲਈ ਉਤਰੀ ਪਰ ਉਨ੍ਹਾਂ ਦੀ ਸ਼ੁਰੂਆਤ ਉਮੀਦ ਮੁਤਾਬਕ ਨਹੀਂ ਰਹੀ ਅਤੇ ਪਹਿਲੇ ਹੀ ਓਵਰ 'ਚ ਤੀਜੀ ਗੇਂਦ 'ਤੇ ਇਸ਼ਾਂਤ ਸ਼ਰਮਾ ਨੇ ਉਨ੍ਹਾਂ ਦੇ ਓਪਨਰ ਐਰਨ ਫਿੰਚ ਨੂੰ ਬੋਲਡ ਕਰ ਦਿੱਤਾ।


suman saroa

Content Editor

Related News