ਆਕਿਬ ਨਬੀ ਇੰਗਲਿਸ਼ ਕਾਊਂਟੀ ''ਚ ਸਰੇ ਨਾਲ ਜੁੜੇ

Sunday, Aug 30, 2026 - 04:18 PM (IST)

ਆਕਿਬ ਨਬੀ ਇੰਗਲਿਸ਼ ਕਾਊਂਟੀ ''ਚ ਸਰੇ ਨਾਲ ਜੁੜੇ

ਸਪੋਰਟਸ ਡੈਸਕ- ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਅਗਲੇ ਹਫ਼ਤੇ ਤੋਂ ਸਰੇ ਲਈ ਤਿੰਨ ਕਾਉਂਟੀ ਮੈਚ ਖੇਡਣਗੇ। ਇਹ ਛੋਟਾ ਦੌਰਾ ਨਵੰਬਰ ਵਿੱਚ ਭਾਰਤ ਦੇ ਨਿਊਜ਼ੀਲੈਂਡ ਟੈਸਟ ਦੌਰੇ ਦੀਆਂ ਤਿਆਰੀਆਂ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤਾ ਗਿਆ ਹੈ। ਸ਼ਨੀਵਾਰ ਨੂੰ ਵਰਕ ਵੀਜ਼ਾ ਮਿਲਣ ਤੋਂ ਬਾਅਦ ਉਹ ਇੰਗਲੈਂਡ ਰਵਾਨਾ ਹੋ ਚੁੱਕੇ ਹਨ ਅਤੇ ਉਮੀਦ ਹੈ ਕਿ ਬੁੱਧਵਾਰ ਨੂੰ 'ਦ ਓਵਲ' ਵਿਖੇ ਯਾਰਕਸ਼ਾਇਰ ਵਿਰੁੱਧ ਉਹ ਆਪਣਾ ਡੈਬਿਊ ਕਰਨਗੇ0।

ਨਬੀ 22 ਸਤੰਬਰ ਤੋਂ ਆਸਟ੍ਰੇਲੀਆ 'ਏ' ਵਿਰੁੱਧ ਹੋਣ ਵਾਲੇ ਭਾਰਤ 'ਏ' ਦੇ ਚਾਰ ਦਿਨਾਂ ਮੈਚਾਂ ਤੋਂ ਪਹਿਲਾਂ ਭਾਰਤ ਵਾਪਸ ਆਉਣਗੇ। ਇਸ ਤੋਂ ਪਹਿਲਾਂ, ਜਸਪ੍ਰੀਤ ਬੁਮਰਾਹ ਦੇ ਫਿੱਟ ਨਾ ਹੋਣ ਕਾਰਨ ਉਨ੍ਹਾਂ ਨੂੰ ਸ਼੍ਰੀਲੰਕਾ ਦੌਰੇ ਲਈ ਭਾਰਤੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਹਾਲਾਂਕਿ ਉਹ ਪਲੇਇੰਗ ਇਲੈਵਨ ਵਿੱਚ ਜਗ੍ਹਾ ਨਹੀਂ ਬਣਾ ਸਕੇ ਸਨ।

ਆਕਿਬ ਲਈ ਇਹ ਸਾਲ ਯਾਦਗਾਰੀ ਰਿਹਾ ਹੈ; ਉਹ ਰਣਜੀ ਟਰਾਫੀ ਜਿੱਤਣ ਵਾਲੀ ਜੰਮੂ-ਕਸ਼ਮੀਰ ਦੀ ਟੀਮ ਦਾ ਹਿੱਸਾ ਸਨ, ਜਿਸ ਵਿੱਚ ਉਨ੍ਹਾਂ ਨੇ 60 ਵਿਕਟਾਂ ਲਈਆਂ ਸਨ। ਇਸ ਤੋਂ ਬਾਅਦ ਅਪ੍ਰੈਲ ਵਿੱਚ ਦਿੱਲੀ ਕੈਪੀਟਲਜ਼ ਨੇ ਉਨ੍ਹਾਂ ਨੂੰ 8.4 ਕਰੋੜ ਰੁਪਏ ਵਿੱਚ ਖਰੀਦ ਕੇ ਆਈਪੀਐਲ ਡੈਬਿਊ ਦਾ ਮੌਕਾ ਦਿੱਤਾ। ਸਰੀ ਕਲੱਬ ਨਾਲ ਜੁੜਨ ਵਾਲੇ ਉਹ ਨਵੇਂ ਭਾਰਤੀ ਖਿਡਾਰੀ ਬਣ ਗਏ ਹਨ, ਜਿਸ ਨਾਲ ਪਹਿਲਾਂ ਸਾਈ ਸੁਦਰਸ਼ਨ, ਮਹੀਪਾਲ ਲੋਮਰੋਰ ਅਤੇ ਰਾਹੁਲ ਚਾਹਰ ਵੀ ਜੁੜ ਚੁੱਕੇ ਹਨ।


author

Tarsem Singh

Content Editor

Related News